ਮੋਦੀ ਸਰਕਾਰ ਨੇ 3 ਵਾਰ ਸੀਮਾ ਪਾਰ ਜਾ ਕੇ ਅੱਤਵਾਦੀਆਂ ਵਿਰੁੱਧ ਕਾਰਵਾਈ ਕੀਤੀ

By March 9, 2019


ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਨਿੱਚਰਵਾਰ ਨੂੰ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਭਾਰਤੀ ਸੁਰੱਖਿਆ ਬਲਾਂ ਵੱਲੋਂ ਪੰਜ ਵਾਰ ਸਰਹੱਦ ਪਾਰ ਆਪਰੇਸ਼ਨ ਅੰਜਾਮ ਦਿੱਤੇ ਜਾ ਚੁੱਕੇ ਹਨ। ਏਐੱਨਆਈ ਮੁਤਾਬਕ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਹੱਦ ਪਾਰ ਜਾ ਕੇ ਅੱਤਵਾਦੀਆਂ ਵਿਰੁੱਧ ਇਹ ਆਪਰੇਸ਼ਨ ਕੀਤੇ ਗਏ ਸਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਸਿਰਫ਼ ਦੋ ਆਪਰੇਸ਼ਨਾਂ ਬਾਰੇ ਦੱਸਣਗੇ ਪਰ ਤੀਜੇ ਮਿਸ਼ਨ ਬਾਰੇ ਨਹੀਂ ਦੱਸਣਗੇ। ਕੇਂਦਰੀ ਗ੍ਰਹਿ ਰਾਜਨਾਥ ਸਿੰਘ ਨੇ ਕਰਨਾਟਕ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ। ਉਨ੍ਹਾਂ ਉੜੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਕੀਤੇ ਸਰਜੀਕਲ ਹਮਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਦੂਜਾ ਹਵਾਈ ਹਮਲਾ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਬੀਤੀ 12 ਫ਼ਰਵਰੀ ਦੇ ਅੱਤਵਾਦੀ ਹਮਲੇ ਦੌਰਾਨ ਸੀਆਰਪੀਐੱਫ਼ ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਕੀਤਾ ਗਿਆ।

ਬੀਤੀ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ’ਚ ਅੱਤਵਾਦੀ ਕੈਂਪ ਉੱਤੇ ਹਮਲਾ ਕੀਤਾ ਸੀ। ਉਹ ਜੈਸ਼–ਏ–ਮੁਹੰਮਦ ਦਾ ਸਭ ਤੋਂ ਵੱਡਾ ਅੱਤਵਾਦੀ ਸਿਖਲਾਈ ਕੈਂਪ ਸੀ। ਇਸੇ ਜੰਥੇਬੰਦੀ ਨੇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲਈ ..ਸਤੰਬਰ 2016 ਦੌਰਾਨ ਅੱਤਵਾਦੀਆਂ ਨੇ ਜੰਮੂ–ਕਸ਼ਮੀਰ ’ਚ ਉੜੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ, ਜਿਸ ਵਿੱਚ 19 ਜਵਾਨ ਸ਼ਹੀਦ ਹੋ ਗਏ ਸਨ। ਉਸ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਦੇ ਸਪੈਸ਼ਲ ਕਮਾਂਡੋ ਨੇ ਕੰਟਰੋਲ ਰੇਖਾ ਪਾਰ ਜਾ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਲਾਂਚ–ਪੈਡਜ਼ ਨਸ਼ਟ ਕੀਤੇ ਸਨ।

Posted in: ਰਾਸ਼ਟਰੀ