ਪਹਿਲਾਂ ਚੂਹੇ ਨੇ ਪੀਤੀ ਸਰਕਾਰੀ ਦਾਰੂ ਫੇਰ ਹੜੱਪੇ ਕੀਮਤੀ ਹੀਰੇ

By March 8, 2019


ਪਟਨਾ: ਬਿਹਾਰ ‘ਚ ਚੂਹਿਆਂ ਦਾ ਸਾਮਰਾਜ ਕਾਫੀ ਫੈਲ ਗਿਆ ਹੈ ਅਤੇ ਇਨ੍ਹਾਂ ਦਾ ਰਾਜ ਮਨੁੱਖਾਂ ਨੱਕ ਵਿੱਚ ਦਮ ਕੀਤਾ ਹੋਇਆ ਹੈ। ਕਦੇ ਖ਼ਬਰ ਆਉਂਦੀ ਹੈ ਕਿ ਚੂਹਿਆਂ ਨੇ ਸਰਕਾਰੀ ਸ਼ਰਾਬ ਪੀ ਲਈ ਅਤੇ ਕਦੇ ਚੁਹੇ ਬੰਨ੍ਹ ਵਿੱਚ ਪਾੜ ਪਾ ਕੇ ਹੜ੍ਹ ਲਿਆਉਂਦੇ ਹਨ। ਪਰ ਹੁਣ ਤਾਂ ਚੂਹੇ ਚੋਰੀ ਵੀ ਕਰਨ ਲੱਗ ਗਏ ਹਨ। ਜੀ ਹਾਂ, ਉਹ ਵੀ ਕੀਮਤੀ ਹੀਰਿਆਂ ਦੀ ਚੋਰੀ। ਇਸ ਖ਼ਬਰ ਨੂੰ ਜਿਸ ਨੇ ਵੀ ਪੜ੍ਹਿਆ ਹੈ ਉਹ ਹੈਰਾਨ ਹੋ ਗਿਆ ਹੈ।

ਅਸਲ ‘ਚ ਘਟਨਾ ਬੁੱਧਵਾਰ ਦੀ ਹੈ, ਜਦੋਂ ਪਟਨਾ ਦੀ ਇੱਕ ਗਹਿਣੀਆਂ ਦੀ ਦੁਕਾਨ ‘ਚੋਂ ਚੂਹੇ ਨੇ ਕੀਮਤੀ ਹੀਰੇ ਚੋਰੀ ਕਰ ਲਏ ਹਨ। ਜਿਸ ਦੀ ਖ਼ਬਰ ਹਰ ਪਾਸੇ ਚਰਚਾ ‘ਚ ਬਣੀ ਹੋਈ ਹੈ। ਇਸ ਦੇ ਨਾਲ ਹੀ ਸੁਨਿਆਰੇ ਦੀ ਦੁਕਾਨ ‘ਚ ਵੀ ਹਾਹਾਕਾਰ ਮੱਚ ਗਈ ਜਦੋਂ ਦੁਕਾਨ ਦੇ ਮਾਲਕ ਨੇ ਹੀਰੇ ਗਾਈਬ ਪਾਏ। ਪਹਿਲਾਂ ਤਾਂ ਮਾਲਿਕ ਨੂੰ ਆਪਣੇ ਕਰਮਚਾਰੀਆਂ ‘ਤੇ ਹੀ ਸ਼ੱਕ ਹੋਇਆ ਪਰ ਸਭ ਬੇਗੁਨਾਹ ਨਿਕਲੇ।

ਇਸ ਤੋਂ ਬਾਅਦ ਪਟਨਾ ਦੇ ਬੋਰਿੰਗ ਰੋਡ ‘ਤੇ ਮੌਜੂਦ ਇਸ ਜੁਲਰੀ ਸ਼ੌਪ ‘ਚ ਲੱਗੇ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਜਦੋਂ ਉਨ੍ਹਾਂ ਨੇ ਚੂਹਿਆਂ ਨੂੰ ਦੁਕਾਨ ਦੇ ਕਿਸੇ ਕੋਨੇ ਤੋਂ ਅੰਦਰ ਆਉਂਦੇ ਦੇਖਿਆ ਅਤੇ ਹੀਰਿਆਂ ਦਾ ਪੈਕੇਟ ਮੂੰਹ ‘ਚ ਫੜੀ ਲਿਜਾਂਦੇ ਦੇਖਿਆ।

ਇਸ ਤੋਂ ਬਾਅਦ ਹੀਰਾ ਚੋਰ ਚੂਹਾ ਦੁਕਾਨ ਦੀ ਕਿਸੇ ਫਾਲਸ ਸੀਲਿੰਗ ‘ਚ ਜਾ ਵੜਿਆ, ਜਿਸ ਕਾਰਨ ਹੁਣ ਹੀਰੇ ਲੱਭਣ ‘ਚ ਕੁਝ ਮੁਸ਼ਕਿਲ ਹੋ ਰਹੀ ਹੈ। ਇਹ ਪੂਰਾ ਖੇਡ ਦੁਕਾਨ ‘ਚ ਲੱਗੇ ਤਿੰਨ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਿਆ ਹੈ।

Posted in: ਪੰਜਾਬ