ਰਾਫੇਲ ਜਹਾਜ਼ ਡੀਲ ਦੇ ਅਹਿਮ ਕਾਗਜ਼ ਹੋ ਗੲੇ ਹਨ ਚੋਰੀ

By March 6, 2019


ਸੁਪਰੀਮ ਕੋਰਟ ‘ਚ ਰਾਫੇਲ ਸੌਦਾ ਮਾਮਲੇ ‘ਚ ਦਾਇਰ ਮੁੜ ਵਿਚਾਰ ਪਟੀਸ਼ਨਾਂ ‘ਤੇ ਅੱਜ ਹੋਈ ਸੁਣਵਾਈ ਦੌਰਾਨ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਕੁਝ ਗੰਭੀਰ ਤੱਥ ਅਦਾਲਤ ਅੱਗੇ ਰੱਖੇ। ਉਨ੍ਹਾਂ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਮਾਮਲੇ ਨਾਲ ਜੁੜੇ ਕੁਝ ਦਸਤਾਵੇਜ਼ ਚੋਰੀ ਹੋ ਗਏ ਹਨ ਤੇ ਅਖ਼ਬਾਰ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਪਿੱਛੋਂ ਚੀਫ ਜਸਟਿਸ ਰੰਜਨ ਗੋਗੋਈ ਨੇ ਆਖਿਆ ਕਿ ਗਲਤ ਤਰੀਕੇ ਨਾਲ ਹਾਸਲ ਕੀਤੇ ਦਸਤਾਵੇਜ਼ ਵੀ ਅਦਾਲਤ ਵਿਚ ਮੰਨਣਯੋਗ ਹਨ।

ਐਵੀਡੈਂਸ ਐਕਟ ਦੇ ਤਹਿਤ ਇਹ ਦਸਤਾਵੇਜ਼ ਮੰਨਣਯੋਗ ਹਨ। ਇਸ ਉਤੇ ਸਰਕਾਰ ਨੇ ਦਲੀਲ ਦਿੱਤੀ ਕਿ ਅਣਜਾਣ ਮਾਧਿਅਮ ਤੋਂ ਹਾਸਲ ਕੀਤੇ ਦਸਤਾਵੇਜ਼ਾਂ ਉਤੇ ਕੋਰਟ ਵਿਚਾਰ ਨਹੀਂ ਕਰ ਸਕਦੀ। ਇਸ ਉਤੇ ਜਸਟਿਸ ਕੇਐਮ ਜੋਸਫ ਨੇ ਸਖ਼ਤ ਸ਼ਬਦਾਂ ਵਿਚ ਆਖਿਆ ਕਿ ਬੋਫੋਰਸ ਵਿਚ ਵੀ ਭ੍ਰਿਸ਼ਟਾਚਾਰ ਦੇ ਦੋਸ਼ ਸਨ, ਕੀ ਉਦੋਂ ਵੀ ਤੁਸੀਂ ਆਖੋਗੇ ਕਿ ਅਦਾਲਤ ਨੂੰ ਅਜਿਹੇ ਦਸਤਾਵੇਜ਼ਾਂ ਉਤੇ ਵਿਚਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿ ਅਸੀਂ ਇਥੇ ਕਾਨੂੰਨ ਦਾ ਪਾਲਨ ਕਰਨ ਲਈ ਬੈਠੇ ਹਾਂ। ਉਨ੍ਹਾਂ ਸਵਾਲ ਕੀਤਾ ਕਿ ਅਸੀਂ ਕਿਸ ਅਧਿਕਾਰ ਨਾਲ ਇਹ ਆਖ ਸਕਦੇ ਹਾਂ ਕਿ ਕੋਈ ਦਸਤਾਵੇਜ਼ ਗ਼ੈਰਕਾਨੂੰਨੀ ਢੰਗ ਨਾਲ ਹਾਸਲ ਕੀਤਾ ਗਿਆ ਹੈ ਤੇ ਉਸ ਉਤੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ। ਅਦਾਲਤ ਨੇ ਮਾਮਲੇ ਦੀ ਸੁਣਵਾਈ 14 ਮਾਰਚ ਉਤੇ ਪਾ ਦਿੱਤੀ ਹੈ।

ਮੋਦੀ ਸਰਕਾਰ ਨੇ ਅਦਾਲਤ ‘ਚ ਕਿਹਾ ਕਿ ਰਾਫੇਲ ਜਹਾਜ਼ਾਂ ਦੀ ਖਰੀਦ ਸਬੰਧੀ ਅਹਿਮ ਦਸਤਾਵੇਜ਼ ਚੋਰੀ ਹੋ ਗਏ, ਜੋ ਹੋ ਸਕਦਾ ਕਿ ਸਰਕਾਰੀ ਅਫਸਰਾਂ ਨੇ ਕੀਤੇ ਹੋਣ।

ਜਨਾਬ ਜਹਾਜ਼ ਖਰੀਦੇ ਸਨ ਕਿ ਭੁਜੀਆ? ਕਿ ਜੇਬ ‘ਚੋਂ ਕਾਗ਼ਜ਼ ਡਿਗ ਪਿਆ! ਜੇ ਇੰਨੇ ਅਹਿਮ ਦਸਤਾਵੇਜ਼ ਸੁਰੱਖਿਅਤ ਨਹੀਂ ਮੁਲਕ ‘ਚ ਤਾਂ ਲੋਕਾਂ ਦੀ ਆਧਾਰ ਕਾਰਡ ਲਈ ਇਕੱਤਰ ਕੀਤੀ ਜਾਣਕਾਰੀ ਕਿਵੇਂ ਸਾਂਭ ਲਵੋਂਗੇ?

ਭਗਤਾਂ ਲਾ ਦੇਣਾ ਇਸ ਟਾਕੀ ‘ਤੇ ਵੀ ਰਫੂ!

#DigitalIndia

– ਗੁਰਪ੍ਰੀਤ ਸਿੰਘ ਸਹੋਤਾ

ਸੁਪਰੀਮ ਕੋਰਟ ਵਿਚ ਮੋਦੀ ਸਰਕਾਰ ਦੀ ਦਲੀਲ

ਜੇਕਰ ਕਿਸੇ ਨੇ ਹੁਣ ਸੁਪਰੀਮ ਕੋਰਟ ਤੋਂ ਬਾਹਰ ਇਨ੍ਹਾਂ ਕਾਗਜ਼ਾਂ ਬਾਰੇ ਜਾਣਕਾਰੀ ਮੰਗੀ ਤੇ ਦੇਸ਼ਦ੍ਰੋਹੀ ਆਖਿਆ ਜਾਵੇਗਾ।
ਵੈਸੇ ਅਨਿਲ ਅੰਬਾਨੀ ਦੀ ਡੁਬਦੀ ਬੇੜੀ ਨੂੰ ਪਾਰ ਲੰਘਾਉਣ ਲਈ ਮੁਕੇਸ਼ ਅੰਬਾਨੀ ਨੇ ਸਰਕਾਰ ਤੇ ਦਬਾਅ ਬਣਾ ਇਹ ਡੀਲ ਕਰਵਾਈ ਸੀ ਵਿਰੋਧੀ ਧਿਰਾਂ ਇਹ ਦੋਸ਼ ਲਗਾਉਂਦੀਆਂ ਹਨ ।
Kultaran Singh Padhiana

Posted in: ਰਾਸ਼ਟਰੀ