ਹੁਣ ‘ਰਾਇਟਰਜ਼’ ਵਲੋਂ ਸੈੇੇਟੇਲਾਈਟ ਤਸਵੀਰਾਂ ਜ਼ਾਰੀ ਕਰਕੇ ਇੰਡੀਆ ਦੇ ਝੂਠ ਦਾ ਕੀਤਾ ਪਰਦਾਫਾਸ਼

By March 6, 2019


ਅੰਤਰਰਾਸ਼ਟਰੀ ਖਬਰ ਏਜੰਸੀ ‘ਰਾਇਟਰਜ਼’ ਨੇ ਸੈਨ ਫਰਾਂਸਿਸਕੋ ਆਧਾਰਿਤ ਪਲੈਨਟ ਲੈਬਜ਼ ਦੇ ਸਹਿਯੋਗ ਨਾਲ ਬਾਲਾਕੋਟ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਭਾਰਤ ਸਰਕਾਰ ਅਤੇ ਭਾਰਤੀ ਮੀਡੀਏ ਵਲੋਂ ਕੀਤੇ ਗਏ ਦਾਅਵੇ ਹਵਾਈ ਹਮਲੇ ਦੇ ਦਾਅਵੇ ਦੇ ਉਲਟ ਉਹ ਇਮਾਰਤਾਂ ਬਿਲਕੁਲ ਉਵੇਂ ਹੀ ਖੜੀਆਂ ਹਨ, ਜਿਵੇਂ ਅਪਰੈਲ 2018 ‘ਚ ਖੜੀਆਂ ਸਨ। ਪੁਰਾਣੀਆਂ ਤਸਵੀਰਾਂ ਨਾਲ ਨਵੀਆਂ ਤਸਵੀਰਾਂ ਨੂੰ ਮਿਲਾ ਕੇ ਇਹ ਦੱਸਿਆ ਗਿਆ ਹੈ। ਇਨ੍ਹਾਂ ਤਸਵੀਰਾਂ ‘ਚ 72 ਸੈਂਟੀਮੀਟਰ ਤੱਕ ਦੀ ਚੀਜ਼ ਵੀ ਐਨ ਸਾਫ ਦਿਖਾਈ ਦਿੰਦੀ ਹੈ।

ਸਰਕਾਰ ਤਾਂ ਸਰਕਾਰ, ਏਅਰ ਚੀਫ ਮਾਰਸ਼ਲ ਧਨੋਆ ਸਾਹਿਬ ਵੀ ਝੂਠ ਬੋਲ ਗਏ ਕਿ ਸਾਡਾ ਕੰਮ ਨਿਸ਼ਾਨੇ ਤਬਾਹ ਕਰਨਾ ਹੁੰਦਾ, ਮੌਤਾਂ ਦੀ ਗਿਣਤੀ ਕਰਨਾ ਨਹੀਂ ਪਰ ਹੁਣ ਇਹ ਤਸਵੀਰਾਂ ਤਾਂ ਕਹਿ ਰਹੀਆਂ ਕਿ ਨਿਸ਼ਾਨੇ ‘ਤੇ ਹਮਲਾ ਹੋਇਆ ਈ ਨਹੀਂ!

ਓਹੀ ਗੱਲ ਹੋਈ:
– ਨਿਸ਼ਾਨਾ ਤਾਂ ਲਾ ਦਿੰਦੇ ਜੇ ਕਿਤੇ ਰਾਫੇਲ ਜਹਾਜ਼ ਹੁੰਦੇ।
– ਰਾਫੇਲ ਜਹਾਜ਼ ਤਾਂ ਆ ਜਾਣੇ ਸੀ, ਜੇ ਦਸਤਾਵੇਜ਼ ਨਾ ਗੁਆਚਦੇ
– ਦਸਤਾਵੇਜ਼ ਤਾਂ ਨਾ ਗੁਆਚਦੇ, ਜੇ ਕੋਈ ਸਾਂਭਣ ਵਾਲੀ ਹੁੰਦੀ
– ਸਾਂਭਣ ਵਾਲੀ ਤਾਂ ਹੁੰਦੀ, ਜੇ ਮੋਦੀ ਦੀ ਪਤਨੀ ਇਹਨੂੰ ਛੱਡ ਕੇ ਨਾ ਜਾਂਦੀ
– ਪਤਨੀ ਤਾਂ ਛੱਡ ਕੇ ਨਾ ਜਾਂਦੀ, ਜੇ ਇਹ ਗੱਪੀ ਨਾ ਹੁੰਦਾ।

– ਗੁਰਪ੍ਰੀਤ ਸਿੰਘ ਸਹੋਤਾ

High-resolution satellite images reviewed by Reuters show that a religious school run by Jaish-e-Mohammad in northeastern Pakistan appears to be still standing days after India claimed its warplanes had hit the Islamist group’s training camp on the site and killed a large number of militants.

The images produced by Planet Labs Inc., a San Francisco-based private satellite operator, show at least six buildings on the madrasa site on March 4, six days after the airstrike.

Until now, no high-resolution satellite images were publicly available. But the images from Planet Labs, which show details as small as 72 centimetres, offer a clearer look at the structures the Indian government said it attacked.

The image is virtually unchanged from an April 2018 satellite photo of the facility. There are no discernible holes in the roofs of buildings, no signs of scorching, blown-out walls, displaced trees around the madrasa or other signs of an aerial attack.

ਰਾਇਟਰ ਏਜੰਸੀ ਵੱਲੋਂ ਬਾਲਾਕੋਟ ਹਮਲੇ ਦੀਆਂ ਸੈਟੇਲਾਇਟ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਬਾਲਕੋਟ ‘ਚ ਪਹਾੜ ਦੇ ਉਤੇ ਬਣੀ ਮਦਰੱਸੇ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਿਸ ਉਤੇ ਭਾਰਤੀ ਜਹਾਜਾਂ ਨੇ ਨਿਸ਼ਾਨਾ ਸਾਧਿਆ ਸੀ । ਪਰ ਭਾਰਤੀ ਮੀਡੀਆ ਸ਼ਾਮ ਨੂੰ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਇਕ ਨਵਾਂ ਝੂਠਾ ਲੈ ਕੇ ਆਇਆ ।

ਝੂਠੇ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਨੇ ਕਿਹਾ ਕਿ ਉਨ੍ਹਾਂ ਨੇ ਮਿਰਾਜ ਜਹਾਜ ਰਾਹੀ ਸਪਾਈਸ 2000 ਨਾਂ ਦੇ ਇਜਰਾਇਲੀ ਬੰਬ ਵਰਤੇ ਹਨ ਜੋ ਕਿ ਛੱਤ ਵਿੱਚ ਮੋਰੀ ਕਰਕੇ ਅੰਦਰ ਲੰਘ ਜਾਂਦੇ ਹਨ ਤੇ ਫਿਰ ਕਮਰੇ ਵਿਚ ਫਟ ਕੇ ਕਮਰੇ ਵਿੱਚ ਬੈਠੇ ਬੰਦਿਆਂ ਨੂੰ ਮਾਰ ਦਿੰਦੇ ਹਨ । ਪਰ ਤੁਸੀਂ ਗੂਗਲ ਦੀ ਮਦਦ ਨਾਲ ਪਤਾ ਕਰ ਸਕਦੇ ਹੋ ਕਿ ਕੋਈ ਵੀ ਏਦਾਂ ਦਾ ਬੰਬ ਜੋ ਛੱਤ ਪਾੜ ਕੇ ਮੋਰੀ ਰਾਹੀ ਕਮਰੇ ‘ਚ ਡਿੱਗੇ ਉਹ ਜਦੋਂ ਫਟਦਾ ਹੈ ਤਾਂ ਛੱਤ ਵੀ ਉਡ ਜਾਂਦੀ ਹੈ ।
ਸੇਖਰ ਗੁਪਤਾ ਦੀ ਪੋਰਟਲ #The_Print ਨੇ ਇਕ ਤਸਵੀਰ ਦਾ ਮੁਲਾਕਣ ਕਰਕੇ ਦਾਅਵਾ ਕੀਤਾ ਕਿ ਭਾਰਤੀ ਬੰਬਾਂ ਨਾਲ ਮਦਰੱਸੇ ਦੀ ਛੱਤ ਵਿੱਚ ਪੰਜ ਛੇ ਛੇਕ ਹੋਏ ਹਨ । ਇਸੇ ਜਾਣਕਾਰੀ ਦੇ ਆਧਾਰ ਤੇ ਰਵੀਸ਼ ਕੁਮਾਰ ਦੇ ਐਨ ਡੀ ਟੀ ਵੀ (NDTV) ਚੈਨਲ ਨੇ ਸ਼ਾਮ 8:30 ਤੇ ਇੱਕ ਪ੍ਰੋਗਰਾਮ ਚਲਾਇਆ ਅਤੇ ਦਾਅਵਾ ਕੀਤਾ ਕਿ ਛੱਤ ਵਿਚ ਗਲੀਆਂ ਭਾਰਤੀ ਬੰਬਾਂ ਨਾਲ ਹੋਈਆਂ ਹਨ । ਦੱਸ ਦਈਏ ਕਿ The Print ਤੇ NDTV ਸੈਕੂਲਰ ਰਾਸ਼ਟਰਵਾਦੀਆਂ ਚ ਬਹੁਤ ਸੱਚੇ ਮੰਨੇ ਜਾਂਦੇ ਹਨ , ਪਰ ਦੇਸ਼ ਹਿੱਤ ਵਿਚ ਝੂਠੀ ਖਬਰ ਘੜਨ ‘ਚ ਪਿਛੇ ਨਹੀਂ ।

The Print ਦਾ ਝੂਠ ਪੜੋ :
https://theprint.in/…/first-satellite-images-show-l…/201639/

#ਮਹਿਕਮਾ_ਪੰਜਾਬੀ

Posted in: ਰਾਸ਼ਟਰੀ