ਭਾਰਤੀ ਮੀਡੀਏ ਨੇ ਮੁਕਾਬਲੇ ਵਿੱਚ ਮਾਰੇ ਗਏ ਕਸ਼ਮੀਰੀ ਨੌਜਵਾਨ ਦੀ ਜਾਅਲੀ ਤਸਵੀਰ ਬਣਾ ਕੇ ਦਸਿਆ ” ਵੱਡਾ ਮਿਲੀਟੈਂਟ ਕਮਾਂਡਰ “

By February 18, 2019


ਫੇਕ ਨਿਊਜ ਦਾ ਪਰਦਾਫਾਸ਼-
ਭਾਰਤੀ ਮੀਡੀਏ ਜਿਨਾ ਵਿਚ ABP News, India TV, Zee News, India Today, Outlook, The economic ਪ੍ਰਮੁਖ ਨੇ, ਉਨ੍ਹਾਂ “ਕਸ਼ਮੀਰ ‘ਚ ਮਾਰੇ ਗਏ ਮਿਲੀਟੈਂਟ ਕਮਾਂਡਰ ” ਦੀ ਤਸਵੀਰ ਕਹਿ ਕੇ ਸਾਰਾ ਦਿਨ ਸਕਰੀਨਾਂ ਤੇ ਮੋਬਾਇਲ ਅੈਪ ਨਾਲ ਬਣਾਈ ਜਾਹਲੀ ਤਸਵੀਰ ਛਾਇਆ ਕਰ ਛੱਡੀ । ਦਿੱਲੀ ਦੀ ਦੇਖ ਰੇਖ ਹੇਠ ਚੱਲ ਰਹੇ ਪੰਜਾਬੀ ਕੌਡੀਆਂ ਦੇ ਲਗਭਗ ਸਾਰੇ ਪੇਜਾਂ ਨੇ ਆਪਣੀ ਕਾਪੀ ਕਰਨ ਦੀ ਫਿਤਰਤ ਮੁਤਾਬਕ ਚੁਕ ਚੁਕਾ ਕੇ ਇਹ ਤਸਵੀਰ ਬਹੁਤ ਘਸਾਈ । ਪਰ ਆਹ ਹੇਠਲੇ ਟਵੀਟ ਨੇ ਦੇਸ਼ ਭਗਤੀ ‘ਚ ਅੰਨੇ ਹੋਏ ਮੀਡੀਏ ਦੀ ਅੱਖ ਚ ਅਸਲੀਅਤ ਦਾ ਸੁਰਮਚੂ ਚੋਭ ਦਿਤਾ।

ਜ਼ਿਕਰਯੋਗ ਹੈ ਕੀ ਭਾਰਤੀ ਮੀਡੀਏ ਨੇ ਇਹ ਹਰਕਤ ਕਥਿਤ ਮੁਕਾਬਲੇ ਵਿੱਚ ਮਾਰੇ ਗਏ ਿੲੱਕ ਆਮ ਨੋਜੁਆਨ ਨੂੰ ਵੱਡਾ ਕਮਾਂਡਰ ਦਰਸਾਉਣ ਲਈ ਕੀਤੀ, ਤਾਂ ਜੋ ਕੱਟੜਵਾਦੀ ਹਿੰਦੂ ਧਿਰਾਂ ਨੂੰ ਯਕੀਨ ਆ ਸਕੇ ਕੇ ਭਾਰਤੀ ਫੋਜ ਨੇ ਬੀਤੇ ਦਿਨੀਂ ਹੋਏ ਹਮਲੇ ਦਾ ਬਦਲਾ ਲੈ ਲਿਆ ਹੈ । ਅਤੇ ਸਰਕਾਰ ਅਤੇ ਫੋਜ ਦੀਆ ਨਾਕਾਮੀਆਂ ਤੇ ਪਰਦਾ ਪਾਇਆ ਜਾ ਸਕੇ ।

ਤੁਸੀਂ ਵੀ ਇਹ ਅੈਪ ਡਾਉਨਲੋਡ ਕਰਕੇ ਸਿੱਧੂ ਜਾਂ ਮਜੀਠੀਏ ਨੂੰ ਮਨਪਸੰਦ ਵਰਦੀ ਪਾ ਸਕਦੇ ਹੋ ।

ਪੰਜਾਬ ਸਪੈਕਟ੍ਰਮ ਇੱਕ ਜ਼ੁੰਮੇਵਾਰ ਮੀਡੀਆ ਅਦਾਰਾ ਹੋਣ ਦੇ ਤੌਰ ਤੇ ਝੂਠੀਆਂ ਖਬਰਾਂ ਤੋਂ ਤੁਹਾਡੇ ਤੱਕ ਸੱਚ ਨੂੰ ਪਹੁੰਚਾਉਣਾ ਆਪਣੀ ਜ਼ੁੰਮੇਵਾਰੀ ਸਮਝਦਾ ਹੈ ।
Tags: , , , , ,