ਕਸ਼ਮੀਰ ਵਿੱਚ ਮੁਕਾਬਲੇ ਦੋਰਾਨ ਇੱਕ ਮੇਜਰ ਸਣੇ ਚਾਰ ਭਾਰਤੀ ਫ਼ੌਜੀਆਂ ਦੀ ਮੌਤ, ਕੁਝ ਜਖਮੀ ।

By February 18, 2019


ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਕਸ਼ਮੀਰੀ ਲੜਾਕਿਆਂ ਨਾਲ ਮੁਕਾਬਲੇ ਵਿੱਚ ਭਾਰਤੀ ਫ਼ੌਜ ਦੇ ਮੇਜਰ ਰੈਂਕ ਦੇ ਅਧਿਕਾਰੀ ਸਮੇਤ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਐਨਕਾਊਂਟਰ ਪੁਲਵਾਮਾ ਵਿੱਚ ਵਾਪਰੇ ਵੱਡੇ ਫਿਦਾਈਨ ਹਮਲੇ ਤੋਂ ਕੁਝ ਹੀ ਦਿਨ ਮਗਰੋਂ ਵਾਪਰਿਆ, ਜਿਸ ਵਿੱਚ 50 ਦੇ ਸੀਆਰਪੀਐਫ ਜਵਾਨ ਮਾਰੇ ਗਏ ਸਨ ।

ਬੀਤੀ ਰਾਤ ਤੋਂ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ ਵਿੱਚ ਕਸ਼ਮੀਰੀ ਲੜਾਕਿਆਂ ਿੲੱਕ ਦੇ ਮਕਾਨ ਵਿੱਚ ਲੁਕੇ ਹੋਣ ਹੀ ਸੂਚਨਾ ਮਿਲੀ ਤਾਂ ਭਾਰਤੀ ਫ਼ੌਜ ਨੇ ਘੇਰਾਬੰਦੀ ਕਰ ਲਈ। ਇਸ ਦੌਰਾਨ ਦੋਵਾਂ ਧਿਰਾਂ ‘ਚ ਗੋਲ਼ੀਬਾਰੀ ਵੀ ਹੋਈ, ਜਿਸ ਵਿੱਚ ਮੇਜਰ ਸਮੇਤ ਚਾਰ ਜਵਾਨ ਮਾਰੇ ਗਏ।




Tags: , , , ,