ਜੰਮੂ-ਕਸ਼ਮੀਰ ’ਚ ਇੱਕ ਹੋਰ ਧਮਾਕਾ,ਇੱਕ ਭਾਰਤੀ ਅਫਸਰ ਦੀ ਮੌਤ, ਕਈ ਜ਼ਖ਼ਮੀ

By February 17, 2019


ਰਜੌਰੀ: ਵੀਰਵਾਰ ਨੂੰ ਪੁਲਵਾਮਾ ਵਿੱਚ ਹੋਏ ਫਿਦਾਈਨ ਹਮਲੇ ਚ 50 ਦੇ ਕਰੀਬ ਭਾਰਤੀ ਫ਼ੌਜੀ ਮਾਰੇ ਗਏ ਸਨ ਤੇ ਅਨੇਕਾਂ ਜਖਮੀ ਹੋਏ ਸਨ, ਤੇ ਅੱਜ ਫੇਰ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਇੱਕ ਹੋਰ ਧਮਾਕਾ ਹੋ ਗਿਆ। ਪ੍ਰਾਪਤ ਖ਼ਬਰਾਂ ਅਨੁਸਾਰ ਕਸ਼ਮੀਰੀ ਲੜਾਕਿਆਂ ਵੱਲੋਂ ਲਗਾਈ ਬਾਰੂਦੀ ਸੁਰੰਗ ਫਟਣ ਨਾਲ ਭਾਰਤੀ ਫੌਜ ਦੇ ਮੇਜਰ ਰੈਂਕ ਦੇ ਅਫ਼ਸਰ ਦੀ ਮੌਤ ਹੋ ਗਈ ਅਤੇ ਕੁਝ ਹੋਰ ਫ਼ੌਜੀ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਕ ਭਾਰਤੀ ਅਫ਼ਸਰ ਬੰਬ ਰੋਕੂ ਦਸਤੇ ਦੀ ਅਗਵਾਈ ਕਰ ਰਹੇ ਸਨ। ਕਸ਼ਮੀਰੀ ਮਿਲੀਟੈਂਟਸ ਵੱਲੋਂ ਲਾਏ IED ਨੂੰ ਨਕਾਰਾ ਕਰਦੇ ਸਮੇਂ ਧਮਾਕਾ ਹੋਇਆ ਅਤੇ ਅਧਿਕਾਰੀ ਦੀ ਮੌਤ ਹੋ ਗਈ। ਇਹ IED ਨੌਸ਼ਹਿਰਾ ਸੈਕਟਰ ਦੀ LOC ਤੋਂ 1.5 ਕਿਲੋਮੀਟਰ ਦੂਰ ਲਾਇਆ ਗਿਆ ਸੀ। ਫੌਜ ਉੱਥੇ ਤਲਾਸ਼ੀ ਅਭਿਆਨ ਚਲਾ ਰਹੀ ਸੀ।
Tags: , , ,