ਫੇਸਬੁੱਕ ‘ਤੇ ਪੋਸਟ ਪਾਉਣ ਦੀ ਅਧਿਆਪਕ ਨੂੰ ਮੁਅੱਤਲੀ ਦੀ ਸਜ਼ਾ

By February 14, 2019


ਚੰਡੀਗੜ੍ਹ ਵਿੱਚ ਇੱਕ ਅਧਿਆਪਕ ਨੂੰ ਸਸਪੈਂਡ ਕੀਤਾ ਗਿਆ ਹੈ। ਅਧਿਆਪਕ ‘ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਫ਼ੇਸਬੁੱਕ ‘ਤੇ ਸਰਕਾਰ ਦੀਆਂ ਨੀਤੀਆਂ ਬਾਰੇ ਆਲੋਚਨਾ ਕੀਤੀ ਹੈ।

ਅਰਵਿੰਦਰ ਰਾਣਾ ਚੰਡੀਗੜ੍ਹ ਵਿੱਚ ਠੇਕੇ ਸਕੀਮ ਤਹਿਤ ਅਧਿਆਪਕ ਹਨ।
ਸਿੱਖਿਆ ਡਾਇਰੈਕਟਰ ਰਬਿੰਦਰਜੀਤ ਸਿੰਘ ਬਰਾੜ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, ”ਜੋ ਉਹ ਕਰ ਰਿਹਾ ਸੀ, ਉਹ ਗ਼ਲਤ ਹੈ। ਇੱਕ ਸਰਕਾਰੀ ਮੁਲਾਜ਼ਮ ਦੇ ਤੌਰ ‘ਤੇ ਉਨ੍ਹਾਂ ਨੂੰ ਸਰਕਾਰ ਜਾਂ ਉਸਦੀਆਂ ਨੀਤੀਆਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ।”

ਰਬਿੰਦਰਜੀਤ ਸਿੰਘ ਨੇ ਹੀ ਅਰਵਿੰਦਰ ਰਾਣਾ ਦੇ ਮੁਅੱਤਲਨਾਮੇ ‘ਤੇ ਦਸਤਖ਼ਤ ਕੀਤੇ ਹਨ।
ਆਰਡਰ ਕਾਪੀ ਵਿੱਚ ਲਿਖਿਆ ਗਿਆ ਹੈ ਕਿ ਇਹ ਫ਼ੈਸਲਾ ਚੌਕਸੀ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਲਿਆ ਗਿਆ ਹੈ।
ਉਨ੍ਹਾਂ ਕਿਹਾ,”ਚੌਕਸੀ ਵਿਭਾਗ ਨੇ ਸੂਚਿਤ ਕੀਤਾ ਕਿ ਅਧਿਆਪਕ ਵੱਲੋਂ ਸੋਸ਼ਲ ਮੀਡੀਆ ‘ਤੇ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਨੀਤੀਆ ਬਾਰੇ ਆਲੋਚਨਾ ਕੀਤੀ ਜਾ ਰਹੀ ਹੈ।”ਉਨ੍ਹਾਂ ਕਿਹਾ,” ਉਸ ਨੇ ਸੋਸ਼ਲ ਮੀਡੀਆ ‘ਤੇ ਸਰਕਾਰ ਦੇ ਸੰਵਿਧਾਨਕ ਅਹੁਦੇਦਾਰਾਂ ਖ਼ਿਲਾਫ਼ ਗ਼ਲਤ ਕਮੈਂਟ ਪੋਸਟ ਕੀਤੇ ਸਨ।”