Home / ਤਾਜ਼ਾ ਖਬਰਾਂ / ਦੁਰਗਿਆਣਾ ਮੰਦਰ ਦੇ ਤਲਾਬ ਵਿੱਚ ਛਾਲ ਮਾਰ ਕੇ ਔਰਤ ਨੇ ਕੀਤੀ ਖੁਦਕੁਸ਼ੀ

ਦੁਰਗਿਆਣਾ ਮੰਦਰ ਦੇ ਤਲਾਬ ਵਿੱਚ ਛਾਲ ਮਾਰ ਕੇ ਔਰਤ ਨੇ ਕੀਤੀ ਖੁਦਕੁਸ਼ੀ

ਦੁਰਗਿਆਨਾ ਮੰਦਿਰ ਦੇ ਤਲਾਬ ‘ਚ ਇਕ ਅਧਿਆਪਕਾ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਅਪਿਕਾ ਪਿਛਲੇ ਕੁਝ ਸਮੇਂ ਤੋਂ ਆਪਣੇ ‘ਤੇ ਲੱਗ ਰਹੇ ਇਲਜ਼ਾਮਾਂ ਕਾਰਨ ਕਾਫੀ ਪਰੇਸ਼ਾਨ ਸੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਉਥੇ ਹੀ ਅਧਿਆਪਕਾ ਦੇ ਪਤੀ ਯੋਗੇਸ਼ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪਤਨੀ ਰਾਤ ਨੂੰ ਖਾਣਾ ਖਾ ਕੇ ਸੁੱਤੀ ਸੀ ਅਤੇ ਉਸ ਤੋਂ ਬਾਅਦ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕਿ ਪਤਨੀ ਘਰ ‘ਚ ਨਹੀਂ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਪਤਨੀ ਨੇ ਤਲਾਅ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕਾ ਐਫਲੇ ਅਰੁਣ ਰਸ਼ਮੀ ਸੈਨਿਕ ਸਕੂਲ ‘ਚ 20 ਸਾਲ ਤੋਂ ਸਕੂਲ ‘ਚ ਨੌਕਰੀ ਕੀਤੀ ਸੀ ਅਤੇ ਉਹ ਘਰ ‘ਚ ਟਿਊਸ਼ਨ ਵੀ ਪੜ੍ਹਾਉਂਦੀ ਸੀ, ਜਿਸ ਦੇ ਕਾਰਨ ਸਕੂਲ ‘ਚੋਂ ਕੱਢ ਦਿੱਤਾ ਸੀ। ਅਧਿਆਪਕ ਉਸ ‘ਤੇ ਸਕੂਲ ਵੱਲੋਂ ਦਬਾਅ ਵੀ ਪਾਇਆ ਜਾਂਦਾ ਸੀ। ਇਸੇ ਕਰਕੇ ਉਹ ਦੁਖੀ ਹੋ ਗਈ ਸੀ, ਜਿਸ ਕਰਕੇ ਉਹ ਮਾਨਸਿਕ ਤਣਾਅ ‘ਚ ਸੀ। ਸਾਰਾ ਪਰਿਵਾਰ ਉਸ ਨੂੰ ਹੌਂਸਲਾ ਦਿੰਦਾ ਸੀ ਪਰ ਇਸੇ ਦੌਰਾਨ ਉਸ ਨੇ ਨੌਕਰੀ ਛੱਡ ਦਿੱਤੀ।

ਮੌਕੇ ‘ਤੇ ਪਹੁੰਚੇ ਸਬੰਧਤ ਥਾਣੇ ਦੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਤਲਾਅ ‘ਚੋਂ ਮਿਲੀ ਹੈ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਮੰਦਿਰ ਦੀ ਸੁਰੱਖਿਆ ਅਧਿਕਾਰੀਆਂ ਦੇ ਨਾਲ ਮਿਲ ਕੇ ਮਹਿਲਾ ਦੀ ਲਾਸ਼ ਨੂੰ ਕੱਢਿਆ ਗਿਆ। ਮਹਿਲਾ ਦੀ ਪਛਾਣ ਗੋਲਡੀ ਦੇ ਰੂਪ ‘ਚ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਜੋ ਸਕੂਲ ‘ਤੇ ਇਲਜ਼ਾਮ ਲੱਗੇ ਹਨ, ਉਸ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਇਸ ਤੋਂ ਪਹਿਲਾਂ ਵੀ ਮੰਦਿਰ ਵਿੱਚ ਖੁਦਕੁਸ਼ੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਮੰਦਿਰ ਦੇ ਪ੍ਰਬੰਧੱਕਾ ਨੂੰ ਇਹੋ ਜਿਹੀਆ ਘਟਨਾਵਾਂ ਰੋਕਣ ਲਈ ਚੌਕਸੀ ਵਰਤਣੀ ਚਾਹੀਦੀ ਹੈ ।

Check Also

ਹਿੰਦੂ ਅੱਤਵਾਦਣ ਸਾਧਵੀ ਪ੍ਰਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤੀ ਟਿਕਟ

ਦਿੱਲੀ, 17 ਅਪ੍ਰੈਲ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਇੱਕ ਹੋਰ ਸੂਚੀ …