Home / ਤਾਜ਼ਾ ਖਬਰਾਂ / ਹਿੰਦੂ ਵੋਟ ਬੈਂਕ ਲੈਣ ਲਈ ਸਰਕਾਰ ਵੱਲੋਂ ਰਾਮ ਸੀਤਾ ਅਤੇ ਹਨੂੰਮਾਨ ਹੋਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ

ਹਿੰਦੂ ਵੋਟ ਬੈਂਕ ਲੈਣ ਲਈ ਸਰਕਾਰ ਵੱਲੋਂ ਰਾਮ ਸੀਤਾ ਅਤੇ ਹਨੂੰਮਾਨ ਹੋਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ

ਲੱਖਨਊ: ਭਾਰਤ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੀ ਕੱਟੜਵਾਦੀ ਹਿੰਦੂ ਯੋਗੀ ਸਰਕਾਰ ਇਲਾਹਾਬਾਦ ਚ ਚੱਲ ਰਹੇ ਕੁੰਭ ਦਾ ਖੂਬ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਯੋਗੀ ਸਰਕਾਰ ਨੇ ਸਾਰੇ ਵਿਹਲੜ ਹਿੰਦੂਵਾਦੀ ਸਾਧਾ ਨੂੰ ਪੈਨਸ਼ਨ ਦੇਣ ਦਾ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ ‘ਤੇ ਤਨਜ਼ ਕੀਤਾ ਹੈ ਕਿ ਇਸ ਯੋਜਨਾ ਤਹਿਤ ਰਾਮ, ਸੀਤਾ ਤੇ ਰਾਵਣ ਨੂੰ ਵੀ ਪੈਨਸ਼ਨ ਦੇ ਦੇਣੀ ਚਾਹੀਦੀ ਹੈ।

ਉਧਰ ਯੋਗੀ ਸਰਕਾਰ ਨੇ ਕੈਬਨਿਟ ਦੀ ਅਗਲੀ ਬੈਠਕ ਕੁੰਭ ਮੇਲੇ ‘ਚ ਕਰਨ ਦਾ ਫੈਸਲਾ ਲਿਆ ਹੈ। ਅਜਿਹਾ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਸੂਬਾ ਸਰਕਾਰ ਕੈਬਨਿਟ ਦੀ ਕੋਈ ਬੈਠਕ ਕੁੰਭ ਦੇ ਵਿੱਚ ਹੋਵੇਗੀ ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਕੱਟੜਵਾਦੀ ਹਿੰਦੂ ਨੇਤਾ ਵਜੋਂ ਜਾਣੇ ਜਾਂਦੇ ਮੁੱਖ ਮੰਤਰੀ ਯੋਗੀ ਅਦਿਤਨਾਥ 29 ਜਨਵਰੀ ਨੂੰ ਸੰਗਮ ‘ਚ ਡੁਬਕੀ ਵੀ ਲਾਉਣਗੇ।

ਯੋਗੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਅਖਿਲੇਸ਼ ਯਾਦਵ ਨੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, “ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਰਾਮਲੀਲਾ ਦੇ ਪਾਤਰਾਂ ਨੂੰ ਪੈਨਸ਼ਨ ਦੇਣ ਦੀ ਸਕੀਮ ਸ਼ੁਰੂ ਕੀਤੀ ਸੀ। ਸੀਐਮ ਯੋਗੀ ਵੀ ਰਾਮ, ਸੀਤਾ ਤੇ ਰਾਵਣ ਨੂੰ ਪੈਨਸ਼ਨ ਦੇਵੇ। ਇਸ ਦੇ ਨਾਲ ਹੀ ਹਿੰਦੂ ਸਾਧੂਆਂ ਨੂੰ ਘੱਟੋ ਘੱਟ 20 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਹੋਣੀ ਚਾਹੀਦੀ ਹੈ।”

Check Also

ਹਿੰਦੂ ਅੱਤਵਾਦਣ ਸਾਧਵੀ ਪ੍ਰਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤੀ ਟਿਕਟ

ਦਿੱਲੀ, 17 ਅਪ੍ਰੈਲ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਇੱਕ ਹੋਰ ਸੂਚੀ …