26 ਜਨਵਰੀ ਤੋਂ ਪਹਿਲਾ ਕਸ਼ਮੀਰ ਵਿੱਚ ਅੱਠ ਥਾਂਈਂ ਹਮਲੇ ।

By January 26, 2019


ਕਸ਼ਮੀਰ ਵਿੱਚ ਭਾਰਤੀ ਗਣਤੰਤਰ ਦਿਵਸ ਤੋਂ ਪਹਿਲਾ ਅੱਠ ਥਾਂਵਾਂ ਤੇ ਮਿਲੀਟੈਂਟਸ ਵੱਲੋਂ ਗਰਨੇਡ ਹਮਲੇ ਕੀਤੇ ਜਾਣ ਦਾ ਸਮਾਚਾਰ ਹੈ, ਇਹ ਹਮਲੇ ਪੁਲਿਸ ਥਾਣਿਆਂ ਅਤੇ ਸੀ ਆਰ ਪੀ ਐਫ ਅਤੇ ਆਰਮੀ ਦੇ ਕੈਂਪਾਂ ਤੇ ਕੀਤੇ ਜਾਣ ਦੀ ਖ਼ਬਰ ਹੈ, ਇਹਨਾਂ ਵਿੱਚ ਦੋ ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਅਤੇ ਕੁਝ ਜਖਮੀ ਹੋਏ ਹਨ ।

ਇਸ ਤੋਂ ਪਹਿਲਾ ਬੀਤੇ ਕੱਲ ਪੁਲਿਸ ਅਤੇ ਆਰਮੀ ਨੇ ਕਸ਼ਮੀਰ ਦੇ ਬਾਰਮੂਲਾ ਜਿਲੇ ਨੂੰ ਕਸ਼ਮੀਰ ਦਾ ਪਹਿਲਾ ਮਿਲੀਟੈਂਟ ਫ੍ਰੀ ਜਿਲਾ ਐਲਾਨਣ ਦਾ ਐਲਾਨ ਕੀਤਾ ਸੀ, ਪੁਲਿਸ ਨੇ ਦਾਵਾ ਕਰਦਿਆਂ ਕਿਹਾ ਸੀ ਕੀ ਬਾਰਾਮੂਲਾ ਜਿਲੇ ਵਿੱਚੋ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਲਈ ਲੜ ਰਹੇ ਮਿਲੀਟੈਂਟਸ ਦਾ ਸਫਾਇਆ ਕਰ ਦਿੱਤਾ ਗਿਆ ਹੈ, ਅਤੇ 26 ਜਨਵਰੀ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਹੋਣ ਦਾ ਵੀ ਦਾਵਾ ਕੀਤਾ ਗਿਆ ਸੀ, ਜੋ ਕਿ ਇਹਨਾਂ ਹਮਲਿਆਂ ਮਗਰੋਂ ਖੋਖਲਾ ਜਾਪਦਾ ਹੈ । ਆਮ ਕਸ਼ਮੀਰੀ ਨਾਗਰਿਕਾਂ ਵੱਲੋਂ ਇਹਨਾ ਹਮਲਿਆਂ ਮਗਰੋਂ ਪੁਲਿਸ ਤੇ ਭਾਰਤੀ ਫੌਜ ਦੇ ਿੲਹਨਾਂ ਦਾਗਿਆ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਮਿਲੀਟੈਂਟ ਗਰੁੱਪ ਜੈਸ਼ ਏ ਮੁਹੰਮਦ(JeM) ਨੇ ਪ੍ਰੈਸ ਨੋਟ ਜਾਰੀ ਕਰ ਕੇ ਿੲਹਨਾਂ ਹਮਲਿਆਂ ਦੀ ਜ਼ੁੰਮੇਵਾਰੀ ਲਈ ਹੈ ।
Tags: , , , ,