LOC ਤੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ 3 ਭਾਰਤੀ ਫ਼ੌਜੀ ਹਲਾਕ

By January 20, 2019


ਕੰਟਰੋਲ ਲਾਈਨ ‘ਤੇ ਭਾਰਤੀ ਫੌਜ ਵੱਲੋਂ ਕੀਤੀ ਗੋਲੀਬਾਰੀ ਦੇ ਜੁਆਬ ਵਿੱਚ ਪਾਕਿਸਤਾਨੀ ਫੌਜ ਦੇ ਸੈਨਿਕਾਂ ਨੇ ਬੀਤੇ ਸ਼ੁੱਕਰਵਾਰ ਨੂੰ ਘੱਟੋ-ਘੱਟ ਤਿੰਨ ਭਾਰਤੀ ਸੈਨਿਕਾਂ ਦੀ ਹੱਤਿਆ ਕਰ ਦਿੱਤੀ।

ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਉਤੇ ਕੂਰਾਟਟਾ ਅਤੇ ਕੋਟਖੇਹਰਾ ਖੇਤਰਾਂ ਵਿਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਦੀ ਸ਼ੁਰੂਆਤ ਕੀਤੀ ।

ਜਿਸਦੇ ਜੁਆਬ ਵਿੱਚ ਪਾਕਿਸਤਾਨੀ ਸੈਨਿਕਾਂ ਨੇ ਅਸਰਦਾਰ ਢੰਗ ਨਾਲ ਭਾਰਤੀ ਸੈਨਿਕ ਚੌਕੀਆਂ ‘ਤੇ ਜੁਆਬੀ ਫ਼ਾਇਰਿੰਗ ਕੀਤੀ ਜਿਸ ਦੇ ਸਿੱਟੇ ਵਜੋਂ ਤਿੰਨ ਭਾਰਤੀ ਫ਼ੌਜੀ ਮਾਰੇ ਗਏ ਅਤੇ ਦੋ ਹੋਰ ਜ਼ਖ਼ਮੀ ਹੋਏ ਅਤੇ ਭਾਰਤੀ ਪੋਸਟ ਨੂੰ ਕਾਫ਼ੀ ਨੁਕਸਾਨ ਹੋਇਆ ।
Tags: , , , ,