Home / ਤਾਜ਼ਾ ਖਬਰਾਂ / ਭਾਰਤੀ ਫੌਜ ਵਿੱਚ ਹੁੰਦੀ ਬੇਇਨਸਾਫ਼ੀ ਦਾ ਸੱਚ ਸਾਹਮਣੇ ਲਿਆਉਣ ਵਾਲੇ ਫ਼ੌਜੀ ਦੇ ਬੇਟੇ ਦੀ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਭਾਰਤੀ ਫੌਜ ਵਿੱਚ ਹੁੰਦੀ ਬੇਇਨਸਾਫ਼ੀ ਦਾ ਸੱਚ ਸਾਹਮਣੇ ਲਿਆਉਣ ਵਾਲੇ ਫ਼ੌਜੀ ਦੇ ਬੇਟੇ ਦੀ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਭਾਰਤ ਦੀ ਬਾਰਡਰ ਸਿਕਿਉਰਿਟੀ ਫੋਰਸ (ਬੀਐਸਐਫ) ਕੈਂਪ ਦੇ ਘਟੀਆ ਦਰਜੇ ਖਾਣੇ ਅਤੇ ਅਫਸਰਾ ਦੇ ਘਟੀਆ ਵਰਤਾਵ ਬਾਰੇ ਦੀ ਵੀਡੀਓ ਫੇਸਬੁੱਕ ’ਤੇ ਸ਼ੇਅਰ ਕਰਨ ਵਾਲੇ ਭਾਰਤੀ ਫੋਜੀ ਤੇਜ ਬਹਾਦੁਰ ਯਾਦਵ ਦੇ ਮੁੰਡੇ ਰੋਹਿਤ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ, ਪੁਲਿਸ ਦੀ ਕਹਾਣੀ ਮੁਤਾਬਕ ਰੋਹਿਤ ਦੀ ਲਾਸ਼ ਬੈੱਡ ’ਤੇ ਪਈ ਹੋਈ ਮਿਲੀ ਤੇ ਉਸ ਦੇ ਹੱਥ ਵਿੱਚ ਪਿਸਤੌਲ ਵੀ ਸੀ। ਰੋਹਿਤ ਦਾ ਕਮਰਾ ਅੰਦਰੋਂ ਬੰਦ ਸੀ। ਪੁਲਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਰੋਹਿਤ ਦੇ ਖ਼ੁਦਕੁਸ਼ੀ ਕਰਨ ਬਾਰੇ ਜਾਣਕਾਰੀ ਦਿੱਤੀ।

ਯਾਦ ਰਹੇ ਕਿ 2017 ਵਿੱਚ ਤੇਜ ਬਹਾਦੁਰ ਨੇ ਫੇਸਬੁੱਕ ’ਤੇ ਕੈਂਪ ਦੇ ਖਾਣੇ ਦੀ ਵੀਡੀਓ ਸ਼ੇਅਰ ਕੀਤੀ ਸੀ। ਵੀਡੀਓ ਵਿੱਚ ਜਵਾਨਾਂ ਨੂੰ ਪਰੋਸੇ ਜਾਂਦੇ ਘੰਟੀਆਂ ਖਾਣੇ ਅਤੇ ਅਫਸਰਾਂ ਵੱਲੋਂ ਕੀਤੇ ਜਾਂਦੇ ਗ਼ੈਰ ਮਨੁੱਖੀ ਵਤੀਰੇ ਤੇ ਸਵਾਲ ਚੁੱਕੇ ਗਏ ਸੀ। ਉਸ ਦੀ ਪੋਸਟ ਵਾਇਰਲ ਹੋ ਗਈ ਸੀ। ਜ਼ਿਕਰਯੋਗ ਹੈ ਕਿ ਬੀਐਸਐਫ ਕੈਂਪ ਦੇ ਖਾਣੇ ਦੀ ਵੀਡੀਓ ਫੇਸਬੁੱਕ ’ਤੇ ਸ਼ੇਅਰ ਕਰਨ ਬਾਅਦ ਤੇਜ ਬਹਾਦੁਰ ਯਾਦਵ ਕਾਫੀ ਚਰਚਾ ਵਿੱਚ ਰਹੇ। ਇਸ ਪਿੱਛੋਂ ਤੇਜ ਬਹਾਦੁਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਅਤੇ ਕੁਝ ਲੋਕਾਂ ਵੱਲੋਂ ਉਸ ਨੂੰ ਦੇਸ਼ ਦਾ ਗੱਦਾਰ ਵੀ ਕਿਹਾ ਗਿਆ ਸੀ, ਉਸ ਨੇ ਦੱਸਿਆ ਸੀ ਕੀ ਅਣਪਛਾਤੇ ਲੋਕਾਂ ਵੱਲੋਂ ਉਸਨੂੰ ਮਾਰਨ ਦੀਆ ਧਮਕੀਆਂ ਵੀ ਦਿੱਤੀਆਂ ਜਾ ਹਰੀਆਂ ਸਨ, ਪਰ ਉਸ ਦੇ ਪੁੱਤਰ ਦੀ ਮੌਤ ਦੀ ਖ਼ਬਰ ਨੇ ਉਸ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਜਿਸ ਸਮੇ ਉਸ ਦੇ ਪੁੱਤਰ ਦੀ ਮੌਤ ਹੋਈ ਉਹ ਘਰ ਤੋਂ ਬਾਹਰ ਸੀ ।

Check Also

ਹਿੰਦੂ ਅੱਤਵਾਦਣ ਸਾਧਵੀ ਪ੍ਰਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤੀ ਟਿਕਟ

ਦਿੱਲੀ, 17 ਅਪ੍ਰੈਲ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਇੱਕ ਹੋਰ ਸੂਚੀ …