Home / ਅੰਤਰ ਰਾਸ਼ਟਰੀ / 3 ਸਿੱਖਾਂ ਅਤੇ ਹੋਰ ਪਾਕਿਸਤਾਨੀ ਨਾਗਰਿਕਾਂ ਦੇ ਕਤਲ ਲਈ ਲੋੜੀਂਦਾ ਅੱਤਵਾਦੀ ਪਾਕਿ ਫੌਜ ਨੇ ਮਾਰ ਮੁਕਾਇਆ ।

3 ਸਿੱਖਾਂ ਅਤੇ ਹੋਰ ਪਾਕਿਸਤਾਨੀ ਨਾਗਰਿਕਾਂ ਦੇ ਕਤਲ ਲਈ ਲੋੜੀਂਦਾ ਅੱਤਵਾਦੀ ਪਾਕਿ ਫੌਜ ਨੇ ਮਾਰ ਮੁਕਾਇਆ ।

ਪਾਕਿਸਤਾਨ ਵਿਚ ਸੁਰੱਖਿਆ ਬਲਾਂ ਨੇ ਚਾਰ ਅਤਿਵਾਦੀਆਂ ਨੂੰ ਮਾਰ ਦਿੱਤਾ ਹੈ ਜਿਨ੍ਹਾਂ ਵਿਚ ਇਕ ਪ੍ਰਮੁੱਖ TTP ਕਮਾਂਡਰ ਸ਼ਾਮਲ ਹੈ, ਜੋ ਪਿਛਲੇ ਸਾਲ ਖੈਬਰ ਪਖਤੂਨਖਵਾ ਪ੍ਰਾਂਤ ਵਿਚ ਪਿਛਲੇ ਸਾਲ ਦੇ ਸ਼ਕਤੀਸ਼ਾਲੀ ਬੰਬ ਧਮਾਕੇ ਦਾ ਮੁੱਖ ਦੋਸ਼ੀ ਸੀ, ਜਿਸ ਵਿਚ ਤਿੰਨ ਸਥਾਨਕ ਸਿੱਖਾਂ ਸਮੇਤ ਘੱਟੋ ਘੱਟ 31 ਲੋਕ ਮਾਰੇ ਗਏ ਸਨ ।

ਅਧਿਕਾਰੀਆਂ ਨੇ ਦਾਅਵਾ ਕੀਤਾ ਅੱਤਵਾਦੀ ਗਰੁੱਪ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੂੰ ਭਾਰਤੀ ਖ਼ੂਫੀਆ ਏਜੰਸੀਆ ਅਤੇ ਅਫ਼ਗ਼ਾਨ ਇੰਟੈਲੀਜੈਂਸ ਦਾ ਸਮਰਥਨ ਹਾਸਿਲ ਹੈ, ਪਿਛਲੇ ਸਾਲ ਅੱਤਵਾਦੀ ਜੱਥੇਬੰਦੀ ਦੇ ਪ੍ਰਮੁੱਖ ਬੁਲਾਰੇ ਨੇ ਪਾਕਿਸਤਾਨੀ ਫੌਜ ਦੇ ਅੱਗੇ ਆਤਮ ਸਮਰਪਣ ਕਰਨ ਮਗਰੋਂ ਮੀਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਿੲਹ ਖੁਲਾਸਾ ਕੀਤਾ ਸੀ, ਕਿ ਉਹਨਾਂ ਦੇ ਗਰੁੱਪ ਪਾਕਿਸਤਾਨ ਵਿੱਚ ਗੜਬੜੀ ਫੈਲਾਉਣ ਅਤੇ ਘਟਗਿਣਤੀਆ ਨੂੰ ਮਾਰਨ ਲਈ ਭਾਰਤੀ ਏਜੰਸੀਆ ਵਲੋ ਪੈਸੇ ਦਿੱਤੇ ਜਾਂਦੇ ਹਨ ਅਤੇ ਆਰਡਰ ਵੀ ਦਿੱਤੇ ਜਾਂਦੇ ਹਨ।

ਮਰਨ ਵਾਲੇ ਅੱਤਵਾਦੀਆਂ ਦੇ ਕਬਜ਼ੇ ਵਿੱਚੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਸੀ । ਪਾਕਿ ਇੰਟੈਲੀਜੈਂਸ ਏਜੰਸੀਆਂ ਨੇ ਕਾਜੀ ਪੰਪ ਇਲਾਕੇ ਦੇ ਨੇੜੇ ਇਕ ਘਰ ‘ਤੇ ਛਾਪਾ ਮਾਰਿਆ ਜਿੱਥੇ ਅੱਤਵਾਦੀਆਂ ਨੂੰ ਛੁਪੇ ਸਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਗੋਲੀਬਾਰੀ ਵਿਚ ਘਰ ਦੇ ਮਾਲਕ ਦੀ ਵੀ ਮੌਤ ਹੋ ਗਈ ਸੀ।
ਪਿਛਲੇ ਸਾਲ ਅੱਤਵਾਦੀ ਹਮਲੇ ਵਿੱਚ 31 ਲੋਕ ਮਾਰੇ ਗਏ ਸਨ ਅਤੇ 40 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ ਸਨ । ਇਹ ਬੰਬ ਅਫਗਾਨਿਸਤਾਨ ਦੀ ਸਰਹੱਦ ਦੇ ਲਾਗੇ ਔਰਕਜ਼ੀ ਇਲਾਕੇ ਦੇ ਕਲਿਆ ਇਲਾਕੇ ਵਿਚ ਇਕ ਸ਼ੀਆ ਧਾਰਮਿਕ ਸਥਾਨ ਦੇ ਇਕ ਇਮਾਮਬਾਰਹਾਰੇ ਨੇੜੇ ਸ਼ੁੱਕਰਵਾਰ ਦੀ ਮਾਰਕੀਟ (ਜੂਮਾ ਬਾਜ਼ਾਰ) ਵਿਚ ਬੰਬ ਧਮਾਕੇ ਵਿਚ ਹੋਏ ਸਨ ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਸੀ, ਪਾਕਿ ਸੁਰੱਖਿਅਤ ਏਜੰਸਆ ਿੲਹਨਾਂ ਹਮਲਿਆਂ ਪਿੱਛੇ ਭਾਰਤੀ ਖੂਫੀਆ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਸੀ ।
ਓਰਕਾਜ਼ੀ, ਪਾਕਿਸਤਾਨ ਦੇ ਸੱਤ ਆਧਿਕਾਰਿਕ ਕਬਾਇਲੀ ਖੇਤਰਾਂ ਵਿਚੋਂ ਇਕ ਹੈ ।

Check Also

TikTok ਨੂੰ ਗੂਗਲ ਨੇ ਭਾਰਤ ’ਚ ਕੀਤਾ ਬਲਾਕ

ਮਦਰਾਸ ਹਾਈਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਗੂਗਲ ਨੇ ਚੀਨੀ ਵੀਡੀਓ ਐਪ ਟਿਕਟਾਕ …