ਵਿਵਾਦਿਤ ਲੇਖਕ ਅਤੇ ਸ਼ੱਕੀ ਭਾਰਤੀ ਏਜੰਟ ਗੁਰਬਖਸ਼ ਕਾਲਾ ਅਫ਼ਗ਼ਾਨਾਂ ਦੀ ਕਨੇਡਾ ਵਿੱਚ ਹੋਈ ਮੌਤ ।

By January 10, 2019


ਸਿੱਖਾਂ ਨੂੰ ਅੰਦਰੂਨੀ ਮਾਮਲਿਆਂ ਉੱਤੇ ਉਲਝਾਉਣ ਲਈ ਵਿਵਾਦਿਤ ਕਿਤਾਬਾਂ ਅਤੇ ਲੇਖ ਲਿਖਣ ਵਾਲੇ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾਂ ਦੀ ਕਨੇਡਾ ਵਿੱਚ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ ।

ਜਾਣਕਾਰੀ ਅਨੁਸਾਰ ਉਹ ਲੰਮੇ ਸਮੇਂ ਤੋਂ ਦਿਮਾਗੀ ਸੰਤੁਲਨ ਗੁਆ ਚੁੱਕਾ ਸੀ ਅਤੇ ਸਰੀਰਕ ਪੱਖੋਂ ਵੀ ਕਾਫ਼ੀ ਕੰਮਜੋਰ ਹੋ ਚੁੱਕਾ ਸੀ, ਸਿੱਖ ਹਲਕਿਆਂ ਵਿੱਚ ਇਹ ਮੰਨਿਆਂ ਜਾਂਦਾ ਹੈ ਕਿ ਗੁਰਬਖਸ਼ ਕਾਲਾ ਅਫ਼ਗ਼ਾਨਾਂ ਨੂੰ ਭਾਰਤੀ ਖ਼ੂਫੀਆ ਏਜੰਸੀਆਂ ਨੇ 80ਵਿਆਂ ਵਿੱਚ ਖਾਲਿਸਤਾਨ ਦੀ ਲਹਿਰ ਦੇ ਪਹਿਲੇ ਪੜਾਅ ਦੌਰਾਨ ਮੁਖ਼ਬਰੀ ਕਰਨ ਅਤੇ ਆਪਸ ਵਿੱਚ ਫੁੱਟ ਪਵਾਉਣ ਲਈ ਖ਼ਾਸ ਟਰੇਨਿੰਗ ਤੋਂ ਬਾਅਦ ਅੰਮ੍ਰਿਤਸਰ ਭੇਜਿਆ ਸੀ, ਪਰ ਉਸ ਸਮੇ ਸਿੱਖਾਂ ਦਾ ਬੋਲਬਾਲਾ ਹੋਣ ਕਾਰਨ ਉਹ ਬਹੁਤਾ ਸਫਲ ਨਾਂ ਹੋ ਸਕਿਆਂ, ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਸਾਥੀਆਂ ਨੂੰ ਗੁਰਬਖਸ਼ ਕਾਲਾ ਅਫ਼ਗ਼ਾਨਾਂ ਦੀਆ ਗਤਿਵਿਧਿਆ ਬਾਰੇ ਜਾਣਕਾਰੀ ਮਿਲਣ ਮਗਰੋਂ ਜਾਨ ਦਾ ਖਤਰਾ ਹੋਣ ਕਾਰਨ ਭਾਰਤੀ ਖ਼ੂਫੀਆ ਏਜੰਸੀਆ ਨੇ ਉਸ ਨੂੰ ਕਨੇਡਾ ਵਿੱਚ ਭੇਜ ਕੇ ਸੈਂਟਲ ਕਰਵਾ ਦਿੱਤਾ ਸੀ ।

ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਨੇਡਾ ਜਾ ਕੇ ਉਸ ਨੇ ਵਿਦੇਸ਼ੀ ਸਿੱਖਾਂ ਦੀ ਮੁਖ਼ਬਰੀ ਕਰਨ ਅਤੇ ਸਿੱਖਾਂ ਵਿੱਚ ਆਪਸੀ ਫੁੱਟ ਪਾਉਣ ਦੇ ਭਾਰਤੀ ਖ਼ੂਫੀਆ ਏਜੰਸੀ Research & Analysis Wing (RAW) ਦੇ ਮਿਸ਼ਨ ਨੂੰ ਜਾਰੀ ਰੱਖਿਆ । ਉਸਨੇ ਅਨੇਕਾਂ ਕਿਤਾਬਾਂ ਲਿਖਿਆਂ ਜਿਸ ਵਿੱਚ ਸਿੱਖ ਇਤਿਹਾਸ ਅਤੇ ਸਿੱਖ ਗੁਰੂ ਸਾਹਿਬਾਨ ਦੇ ਬਾਰੇ ਸ਼ੰਕੇ ਖੜੇ ਕੀਤੇ ਜਾ ਸਕਣ ।

ਜਾਣਕਾਰੀ ਅਨੁਸਾਰ ਉਸ ਦੇ ਦਿਮਾਗੀ ਸੰਤੁਲਨ ਖੋਅ ਜਾਣ ਮਗਰੋਂ ਭਾਰਤੀ ਏਜੰਸੀਆ ਵੱਲੋਂ ਵੀ ਮਦਦ ਮਿਲਣੀ ਘਟ ਹੋ ਗਈ ਸੀ, ਕਿਉਂਕਿ ਉਹ ਹੁਣ ਉਹਨਾਂ ਦੇ ਕਿਸੇ ਕੰਮ ਨਹੀਂ ਆ ਸਕਦਾ ਸੀ, ਇਸ ਕਰਕੇ ਉਹ ਬਹੁਤ ਨਿਰਾਸ਼ ਰਹਿਣ ਲੱਗ ਪਿਆ ਸੀ ਅਤੇ ਲੰਮੀ ਬਿਮਾਰੀ ਭੋਗਣ ਮਗਰੋਂ ਅੱਜ ਉਸਦੀ ਮੌਤ ਹੋ ਗਈ ।
Tags: , , ,