ਤਰਾਲ ਵਿੱਚ ਸਿੱਖ ਨੋਜੁਆਨ ਦੇ ਕਤਲ ਪਿੱਛੇ ਭਾਰਤੀ ਏਜੰਸੀਆ ਦਾ ਹੱਥ – ਕਸ਼ਮੀਰੀ ਖਾੜਕੂ ਧਿਰਾਂ ਵੱਲੋਂ ਦਾਅਵਾ

By January 9, 2019


ਸ੍ਰੀਨਗਰ: ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਲਈ ਲੜਨ ਵਾਲ਼ੀਆਂ ਕਸ਼ਮੀਰੀ ਖਾੜਕੂ ਜੱਥੇਬੰਦੀਆ ਦੇ ਸਾਂਝੇ ਫਰੰਟ ਯੂਨਾਈਟਿਡ ਜੇਹਾਦ ਕੌਂਸਲ ਨੇ ਸਿੱਖ ਨੋਜੁਆਨ ਦੇ ਕਤਲ ਦੀ ਪੁਰ-ਜ਼ੋਰ ਨਿਖੇਧੀ ਕਰਦਿਆਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਸੋਮਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਲਾਰ ਨਗਰ ਵਿੱਚ ਇਕ ਸਿੱਖ ਦੀ ਹੱਤਿਆ ਭਾਰਤੀ ਖੂਫੀਆ ਏਜੰਸੀਆਂ ਦਾ ਕੰਮ ਸੀ ਅਤੇ ਕਸ਼ਮੀਰ ਆਜ਼ਾਦੀ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤੀ ਕਾਰਵਾਈ ਸੀ, ਯੂ ਜੇ ਸੀ ਦੇ ਜਨਰਲ ਸਕੱਤਰ ਸ਼ੇਖ ਜਮੀਲ-ਉਲ-ਰਹਿਮਾਨ, ਅਤੇ ਤਹਿਰੀਕ-ਉਲ-ਮੁਜ਼ਾਹਰਦੀਨ ਦੇ ਚੀਫ਼ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਵੀ ਭਾਰਤ ਦੀਆਂ ਅਜਿਹੀਆਂ ਘਟੀਆ ਨੀਤੀਆਂ ਅਸਫਲ ਹੋਈਆਂ ਉਹਨਾਂ ਨੇ ਕਿਹਾ ਕਿ ਿੲਹ ਕਸ਼ਮੀਰ ਦੇ ਸਿੱਖ ਅਤੇ ਮੁਸਲਮਾਨ ਭਾਈਚਾਰੇ ਵਿੱਚ ਪਾੜ ਪਾਉਣ ਦੀ ਭਾਰਤੀ ਏਜੰਸੀਆ ਦੀ ਚਾਲ ਹੈ ਤੇ ਸਥਾਨਕ ਲੋਕ ਇਸ ਨੂੰ ਚੰਗੀ ਤਰਾਂ ਸਮਝਦੇ ਹਨ ।

ਬੀਤੇ 4 ਜਨਵਰੀ ਨੂੰ, ਅਣਪਛਾਤੇ ਬੰਦੂਕਧਾਰੀਆਂ ਨੇ ਇਕ ਸਿੱਖ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਮੀਲ-ਉਲ-ਰਹਿਮਾਨ ਨੇ ਕਿਹਾ ਕਿ ਭਾਰਤੀ ਏਜੰਸੀਆਂ ਨੇ ਪਹਿਲਾਂ ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਨਾਲ ਹੀ ਸਮਾਜ ਵਿਚ ਲੋਕਾਂ ਵਿਚਾਲੇ ਗੜਬੜ ਅਤੇ ਦੁਸ਼ਮਣੀ ਪੈਦਾ ਕੀਤੀ ਹੈ, ਪਰ ਹਰ ਵਾਰ ਭਾਰਤ ਅਸਫਲ ਹੋ ਗਿਆ ਹੈ.
ਨਿਊਜ਼ ਏਜੰਸੀ ਸੀ ਐੱਨ ਐੱਨ ਸੀ ਐੱਨ ਨੂੰ ਇਕ ਬਿਆਨ ਦੇ ਅਨੁਸਾਰ, ਜਮੀਲ-ਉਲ-ਰਹਿਮਾਨ ਨੇ ਕਿਹਾ ਕਿ ਇਹ ਇੱਕ ਜਾਣਿਆ ਜਾਣੂ ਤੱਥ ਹੈ ਕਿ ਭਾਰਤੀ ਫੋਰਸਾ ਨੇ ਸਿੱਖ ਭਾਈਚਾਰੇ ਦੇ ਚਿੱਠੀਸਿੰਘ ਪੁਰਾ ਵਿੱਚ ਕਤਲੇਆਮ ਕੀਤਾ ਸੀ, ਉਹਨਾਂ ਨੇ ਕਿਹਾ ਕਿ ਉਹ “ਸਿੱਖ ਭਾਈਚਾਰੇ ਦੁਆਰਾ ਦਿੱਤੇ ਗਏ ਬਲੀਦਾਨਾਂ ਦਾ ਸਤਿਕਾਰ ਤੇ ਪ੍ਰਸੰਸਾ ਕਰਦੇ ਹਨ. ਉਨ੍ਹਾਂ ਕਿਹਾ ਕਿ ਜੇ ਸੱਚਮੁੱਚ ਮਨੁੱਖੀ ਅਧਿਕਾਰ ਸੰਗਠਨ ਜਾਂ ਕੋਈ ਨਿਰਪੱਖ ਏਜੰਸੀ ਕਸ਼ਮੀਰ ਦੇ ਕਤਲੇਆਮ ਦੀ ਨਿਰਪੱਖ ਜਾਂਚ ਕਰੇਗੀ ਤਾਂ ਸੱਚ ਸਾਹਮਣੇ ਆ ਸਕੇਗਾ ।

(ਧੰਨਵਾਦ ਸਹਿਤ CNS News agency)
Tags: , , , , ,