ਇੱਕ ਅੱਖ ਵਾਲੇ ਬੱਛੇ ਨੂੰ ਭਗਵਾਨ ਦਾ ਰੂਪ ਸਮਝ ਕੇ ਪੂਜ ਰਹੇ ਨੇ ਭਾਰਤੀ ਲੋਕ

By January 7, 2019


ਭਾਰਤ ਦੇ ਸੂਬੇ ਪੱਛਮੀ ਬੰਗਾਲ ਵਿੱਚ ਬਰਧਮਾਨ ਜਿਲੇ ਵਿੱਚ ਪੈਂਦੇ ਇੱਕ ਪਿੰਡ ਦੇ ਕਿਸਾਨ ਦੀ ਗਾਂ ਨੇ ਇੱਕ ਅਜਿਹੇ ਬੱਛੇ ਨੂੰ ਜਨਮ ਦਿੱਤਾ ਜਿਸਦੀ ਕੇਵਲ ਇੱਕ ਹੀ ਅੱਖ ਹੈ, ਪਸ਼ੂ ਮਾਹਰਾਂ ਮੁਤਾਬਕ ਇੱਕ ਕੁਦਰਤੀ ਕਾਰਨਾਂ ਕਰਕੇ ਇਹ ਨੁਕਸ ਹੋ ਸਕਦਾ ਹੈ, ਅਜਿਹੇ ਜਾਨਵਰ ਬਹੁਤਾ ਲੰਮਾ ਸਮਾਂ ਜਿਉਂਦੇ ਨਹੀਂ ਰਹਿ ਸਕਦੇ, ਪਰ ਉਸਦੇ ਜਨਮ ਤੋਂ ਬਾਅਦ ਹੀ ਇਲਾਕੇ ਦੇ ਲੋਕਾਂ ਦਾ ਕਿਸਾਨ ਦਾ ਘਰ ਆਉਣਾ ਜਾਣਾ ਲੱਗਿਆ ਹੋਇਆ ਹੈ, ਹਿੰਦੂ ਧਰਮ ਵਿੱਚ ਗਾਂ ਨੂੰ ਦੇਵੀ ਮਾਤਾ ਮੰਨਿਆ ਜਾਂਦਾ ਹੈ, ਅਜਿਹੇ ਵਿੱਚ ਇਲਾਕੇ ਦੇ ਲੋਕ ਇਸ ਬੱਛੇ ਨੂੰ ਭਗਵਾਨ ਦਾ ਰੂਪ ਮੰਨ ਕੇ ਪੂਜਾ ਕਰ ਰਹੇ ਹਨ, ਇਲਾਕੇ ਦੇ ਪ੍ਰਮੁੱਖ ਹਿੰਦੂ ਪੁਜਾਰੀਆਂ ਦਾ ਮੰਨਣਾ ਹੈ ਕਿ ਇਹ ਭਗਵਾਨ ਦਾ ਰੂਪ ਹੈ ਜੋ ਦੇਵੀ ਦੇਵਤਿਆਂ ਦੀ ਕਿਰਪਾ ਸਦਕਾ ਧਰਤੀ ਉੱਤੇ ਆਇਆ ਹੈ ।

ਉਧਰ ਇੰਟਰਨੈਸ਼ਨਲ ਮੀਡੀਆ ਵਿੱਚ ਵੀ ਇਹ ਖ਼ਬਰ ਵਾਿੲਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਭਾਰਤੀਆ ਦਾ ਅੰਧਵਿਸ਼ਵਾਸ ਕਾਰਨ ਮਜ਼ਾਕ ਉਡਾਇਆ ਜਾ ਰਿਹਾ ਹੈ ।
Tags: , , ,