ਕਸ਼ਮੀਰੀ ਮਿਲੀਟੈਂਟਸ ਨੇ ਭਾਰਤੀ ਸੁਰੱਖਿਆ ਕਰਮੀਆਂ ਕੋਲੋਂ ਹਥਿਆਰ ਖੋਹੇ

By December 30, 2018


ਐਤਵਾਰ ਵਾਲੇ ਦਿਨ ਕਸ਼ਮੀਰੀ ਮਿਲੀਟੈਂਟਸ ਵੱਲੋਂ ਸ਼੍ਰੀਨਗਰ ਇੱਕ ਸਥਾਨਕ ਸਾਬਕਾ MLA ਦੇ ਘਰ ਹਮਲਾ ਕਰਕੇ ਉਹਨਾਂ ਦੇ ਸੁਰੱਖਿਆ ਵਿੱਚ ਤੈਨਾਤ ਪੁਲਿਸ ਅਧਿਕਾਰੀਆਂ ਕੋਲੋਂ ਅਸਲਾ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਹਮਲਾਵਰਾਂ ਭਾਰਤੀ ਸੁਰੱਖਿਆ ਕਰਮੀਆਂ ਨੂੰ ਜਖਮੀ ਕਰ ਚਾਰ ਅਸਾਲਟ ਰਾਿੲਫਲਾ ਲੈ ਕੇ ਜਾਣ ਵਿੱਚ ਸਫਲ ਰਹੇ ।

ਜਿਕਰਯੋਗ ਹੈ ਕਿ ਕਸ਼ਮੀਰ ਵਿੱਚ ਸਥਾਨਕ ਨੋਜੁਆਨਾ ਵੱਲੋਂ ਖਾੜਕੂਆਂ ਨਾਲ ਰਲਣ ਦਾ ਰੁਝਾਨ ਵੱਧ ਦਾ ਜਾ ਰਿਹਾ ਹੈ ਜੋ ਭਾਰਤ ਖ਼ਿਲਾਫ਼ ਬਗ਼ਾਵਤ ਕਰ ਰਹੇ ਹਨ, ਹਥਿਆਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕਸ਼ਮੀਰੀ ਮਿਲੀਟੈਂਟਸ ਅਕਸਰ ਹੀ ਭਾਰਤੀ ਸੁਰੱਖਿਆ ਕਰਮੀਆਂ ਜਾ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਕੋਲੋਂ ਹਥਿਆਰ ਖੋਹ ਕੇ ਫ਼ਰਾਰ ਹੋ ਜਾਂਦੇ ਹਨ ।

ਅਜਿਹਿਆਂ ਘਟਵਾਨਾਂ ਵਿੱਚ ਪਿਛਲੇ ਸਾਲਾ ਤੋਂ ਖ਼ਾਸ ਕਰ ਮਸ਼ਹੂਰ ਕਸ਼ਮੀਰੀ ਮਿਲੀਟੈਂਟ ਕਮਾਂਡਰ ਬੁਰਹਾਨ ਬਾਨੀ ਦੀ ਮਾਰੇ ਜਾਣ ਤੋਂ ਬਾਅਦ ਕਾਫ਼ੀ ਵਾਧਾ ਹੋਇਆਂ ਹੈ, ਆਮ ਕਸ਼ਮੀਰੀਆਂ ਵਿੱਚ ਵੀ ਭਾਰਤ ਸਰਕਾਰ ਅਤੇ ਫੌਜ ਪ੍ਰਤੀ ਨਰਾਜਗੀ ਵੱਧ ਰਹੀ ਹੈ, ਜੋ ਕਿ ਭਾਰਤ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ।
Tags: , , , ,