ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਔਰਤ ਨਾਲ ਬਲਾਤਕਾਰ

By December 30, 2018


ਚੰਡੀਗੜ੍ਹ:ਭਾਰਤ ਵਿੱਚ ਘੁੰਮਣ ਆਈ ਬ੍ਰਿਟਿਸ਼ ਮੂਲ ਦੀ ਅੱਧਖੜ੍ਹ ਉਮਰ ਦੀ ਮਹਿਲਾ ਸੈਲਾਨੀ ਨਾਲ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਮਹਿਲਾ ਨੇ ਦੋ ਦਿਨ ਪਹਿਲਾਂ ਯਾਨੀ 27 ਦਸੰਬਰ ਨੂੰ ਹੋਟਲ ਦੇ ਮਾਲਸ਼ੀਏ ਵਿਰੁੱਧ ਬਲਾਤਕਾਰ ਕੀਤੇ ਜਾਣ ਦੀ ਰਿਪੋਰਟ ਲਿਖਵਾਈ।

ਚੰਡੀਗੜ੍ਹ ਪੂਰਬੀ ਦੀ ਉਪ ਪੁਲਿਸ ਕਪਤਾਨ ਹਰਜੀਤ ਕੌਰ ਨੇ ਦੱਸਿਆ ਕਿ 52 ਸਾਲਾ ਬਰਤਾਨਵੀ ਮੂਲ ਦੀ ਮਹਿਲਾ ਘੁੰਮਣ ਲਈ 19 ਤਾਰੀਖ਼ ਨੂੰ ਚੰਡੀਗੜ੍ਹ ਪਹੁੰਚੀ ਸੀ ਅਤੇ ਸ਼ਹਿਰ ਦੇ ਆਈਟੀ ਪਾਰਕ ਵਿੱਚ ਸਥਿਤ ਵੱਡੇ ਹੋਟਲ ਅੰਦਰ ਠਹਿਰੀ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਮੁਤਾਬਕ ਇੱਕ ਦਿਨ ਪੀੜਤਾ ਇੱਥੇ ਪੀੜਤ ਨੇ ਫੁੱਟ ਸਪਾ ਲਈ ਤੇ ਮਾਲਸ਼ ਕਰਨ ਵਾਲੇ ਕਰਮਚਾਰੀ ਨੇ ਇਸ ਦੌਰਾਨ ਵਿਦੇਸ਼ੀ ਮਹਿਲਾ ਨਾਲ ਬਤਮੀਜ਼ੀ ਕੀਤੀ ਅਤੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।




Tags: , , ,