ਭਾਰਤ ਸਰਕਾਰ ਵੱਲੋਂ ਖਾਲਿਸਤਾਨ ਪੱਖੀ ਖਾੜਕੂ ਜੱਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਉੱਤੇ ਪਾਬੰਦੀ ਦਾ ਐਲਾਨ

By December 27, 2018


ਦਿੱਲੀ – ਬੀਤੇ ਕੱਲ ਭਾਰਤ ਸਰਕਾਰ ਵੱਲੋਂ ਖਾਲਿਸਤਾਨ ਪੱਖੀ ਬਾਗ਼ੀ ਜੱਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਪਾਬੰਦੀਸ਼ੁਦਾ ਸਗੰਠਨਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ, ਭਾਰਤੀ ਮੀਡੀਏ ਵਿੱਚ ਆਈਆਂ ਖ਼ਬਰਾਂ ਅਨੁਸਾਰ ਭਾਰਤ ਦੇ ਗ੍ਰਹਿ ਮੰਤਰਾਲੇ ਨੇ 26 ਦਸੰਬਰ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਐਲਾਨਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ।

ਮੀਡੀਏ ਦੀਆ ਰਿਪੋਰਟਾਂ ਅਨੁਸਾਰ ਇਹ ਬੈਨ ਭਾਰਤ ਦੀ ਮੁੱਖ ਜਾਂਚ ਏਜੰਸੀ NIA ਦੀਆ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਲ਼ਾਗੂ ਕੀਤਾ ਗਿਆ ਹੈ । ਭਾਰਤ ਦੇ ਗ੍ਰਹਿ ਮੰਤਰਾਲੇ ਵਲੋ ਜਾਰੀ ਕੀਤੇ ਪੱਤਰ ਵਿੱਚ ਅਨੁਸਾਰ , “ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਸਥਾਪਨਾ 1986 ਵਿੱਚ ਅਰੂੜ ਸਿੰਘ ਵੱਲੋਂ ਕੀਤੀ ਗਈ ਸੀ, ਖਾਲਿਸਤਾਨ ਲਹਿਰ ਦੇ ਪਹਿਲੇ ਪੜਾਅ ਦੀ ਸਮਾਪਤੀ ਮਗਰੋਂ ਇਸ ਜੱਥੇਬੰਦੀ ਨੂੰ ਖਾੜਕੂ ਆਗੂ ਹਰਮਿੰਦਰ ਸਿੰਘ ਮਿੰਟੂ ਨੇ ਸਾਲ 2010 ਵਿੱਚ ਪੁਨਰ ਗਠਿਤ ਕੀਤਾ, ਅਤੇ ਇਸ ਦਾ ਨਿਸ਼ਾਨਾ ਪੰਜਾਬ ਨੂੰ ਭਾਰਤ ਤੋਂ ਅਲੱਗ ਕਰਕੇ ਇੱਕ ਅਜ਼ਾਦ ਦੇ ਖਾਲਿਸਤਾਨ ਬਣਾਉਣਾ ਹੈ”

ਰਿਪੋਰਟ ਅਨੁਸਾਰ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਭਾਰਤ ਦੇ ਸੁਰੱਖਿਆ ਕਰਮੀਆਂ, ਆਰ ਐਸ ਐਸ ਸ਼ਿਵ ਸੈਨਾ ਆਦਿ ਦੇ ਕਾਰਕੁਨਾਂ ਅਤੇ ਹੋਰ ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਤੇ ਭਾਰਤ ਦੇ ਨਾਗਰਿਕਾਂ ਉੱਤੇ ਹਮਲੇ ਕਰਨ ਲਈ ਜ਼ੁੰਮੇਵਾਰ ਹੈ ਇਸ ਲਈ ਭਾਰਤ ਸਰਕਾਰ ਿੲਸ ਨੂੰ ਇੱਕ ਖ਼ਤਰਨਾਕ ਖਾੜਕੂ ਸੰਗਠਨ ਮੰਨਦਿਆਂ ਹੋਇਆਂ ਪਾਬੰਦੀਸ਼ੁਦਾ ਜੱਥੇਬੰਦੀਆਂ ਦੀ ਸੂਚੀ ਵਿੱਚ ਸ਼ਾਮਿਲ ਕਰਦੀ ਹੈ ।
Tags: , , , , , ,