23 ਬਲਾਤਕਾਰ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਤੇ, ਭਾਰਤੀ ਵਿਅਕਤੀ ਦੀ ਇੰਗਲੈਂਡ ਵਲੋਂ ਨਾਗਰਿਕਤਾ ਖਾਰਜ

By December 26, 2018


ਚੰਡੀਗੜ੍ਹ: ਲੰਡਨ ਜਾ ਕੇ ਵੱਸੇ ਭਾਰਤੀ ਲੜਕੇ ਦੀ ਬ੍ਰਿਟਿਸ ਨਾਗਰਿਕਤਾ ਵਾਪਸ ਲੈ ਲਈ ਗਈ ਹੈ। ਉਸ ਨੂੰ ਆਪਣੇ ਪਰਿਵਾਰ ਅੰਦਰ ਹੀ ਜਿਣਸੀ ਸੋਸ਼ਣ ਦੇ 23 ਮਾਮਲਿਆਂ ’ਚ ਦੋਸ਼ੀ ਪਾਇਆ ਗਿਆ ਹੈ। ਹੁਣ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਏਗਾ।
ਕਾਨੂੰਨੀ ਕਾਰਨਾਂ ਨਾਲ ਆਰਐਸਡੀ ਦੇ ਰੂਪ ’ਚ ਇਹ ਭਾਰਤੀ 1997 ਵਿੱਚ ਭਾਰਤ ਤੋਂ ਬ੍ਰਿਟੇਨ ਆਇਆ ਸੀ। ਉਸ ਨੂੰ 2004 ਵਿੱਚ ਬ੍ਰਿਟਿਸ਼ ਨਾਗਰਿਕਤਾ ਮਿਲੀ ਸੀ। 2011 ਵਿੱਚ ਉਸ ਨੂੰ 7 ਸਾਲਾਂ ਦੇ ਬੱਚੇ ਨਾਲ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ।
‘ਸੰਡੇ ਟੈਲੀਗ੍ਰਾਫ’ ਦੀ ਖ਼ਬਰ ਮੁਤਾਬਕ ਬ੍ਰਿਟੇਨ ਦੀ ਅਦਾਲਤ ਨੇ 2003 ਤੋਂ ਲੈ ਕੇ 2010 ਵਿਚਾਲੇ ਲੜਕੇ ਨਾਲ ਜਿਣਸੀ ਸੋਸ਼ਣ ਕਰਨ ਦੇ ਜ਼ੁਰਮ ਵਿੱਚ ਉਸ ਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਮਰ ਭਰ ਲਈ ਜਿਣਸੀ ਅਪਰਾਧੀ ਰਜਿਸਟਰ ਵਿੱਚ ਪਾ ਦਿੱਤਾ ਸੀ।
ਇਸ ਦੇ ਆਧਾਰ ’ਤੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਉਸ ਦੀ ਨਾਗਰਿਕਤਾ ਵਾਪਸ ਲੈ ਲਈ ਹੈ। ਜਦੋਂ ਉਸ ਨੇ ਬ੍ਰਿਟੇਨ ਦੀ ਨਾਰਗਿਰਕਤਾ ਲਈ ਅਰਜ਼ੀ ਦਿੱਤੀ ਸੀ ਤਾਂ ਇਹ ਸਭ ਲੁਕਾ ਕੇ ਰੱਖਿਆ ਸੀ। ਨਾਗਰਿਕਤਾ ਖੋਹਣ ਦਾ ਇਹ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ।
Tags: , , , ,