ਹਰ ਰੋਜ਼ ਅੱਠ ਘੰਟੇ ਲਈ ਖੋਲਿਆ ਜਾਵੇਗਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ

By December 24, 2018


ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਲਈ ਬਣਾਇਆ ਜਾ ਰਿਹਾ ਲਾਂਘਾ ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਭਾਵ ਕਿ ਅੱਠ ਘੰਟਿਆਂ ਲਈ ਖੋਲ੍ਹਿਆ ਜਾਵੇਗਾ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕੁਝ ਸਿਫ਼ਾਰਸ਼ਾਂ ਭੇਜੀਆਂ ਹਨ। ਇਨ੍ਹਾਂ ‘ਚ ਲਾਂਘੇ ਦੀ ਰੂਪ-ਰੇਖਾ ਤੋਂ ਇਲਾਵਾ ਇਹ ਗੱਲ ਵੀ ਸ਼ਾਮਲ ਹੈ ਕਿ ਇਹ ਲਾਂਘਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਇਸ ਲਾਂਘੇ ਰਾਹੀਂ ਰੋਜ਼ਾਨਾ 500 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉੱਧਰ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਇਸ ਲਾਂਘੇ ਨੂੰ ਅੱਠ ਘੰਟਿਆਂ ਲਈ ਖੋਲ੍ਹਣ ਦੇ ਫ਼ੈਸਲੇ ਦਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਵਾਗਤ ਕੀਤਾ ਹੈ। ਉਧਰ ਸਿੱਖ ਸ਼ਰਧਾਲੂਆ ਨੇ ਪਾਕਿਸਤਾਨ ਸਰਕਾਰ ਦੇ ਿੲਸ ਫ਼ੈਸਲੇ ਦੀ ਸ਼ਲਾਗਾ ਕੀਤੀ, ਅਤੇ ਪਾਕਿਸਤਾਨ ਦੇ ਿੲਸ ਲਾਂਘੇ ਨੂੰ ਖੋਲਣ ਮਗਰੋਂ ਸਿੱਖਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ।




Tags: , , , ,