ਸਾਵਧਾਨ!  ਤੁਹਾਡੇ ਕੰਪਿਊਟਰ ਅਤੇ ਇੰਟਰਨੈੱਟ ਗਤੀਵਿਧੀਆਂ ‘ਤੇ  ਭਾਰਤ ਦੀਆਂ 10 ਏਜੰਸੀਆਂ ਦੀ ਅੱਖ

By December 21, 2018


ਭਾਰਤ ਦੀ ਸਰਕਾਰ ਨੇ ਦੇਸ਼ ਵਿਚ ਕਿਸੇ ਵੀ ਕੰਪਿਊਟਰ ਦੀ ਡਾਟਾ ਜਾਂਚ ਦਾ 10 ਕੇਂਦਰੀ ਏਜੰਸੀਆਂ ਨੂੰ ਅਧਿਕਾਰ ਦੇ ਦਿੱਤਾ ਹੈ। ਇਸ ਲਈ ਹੁਣ ਦੇਸ਼ ਦੇ ਹਰ ਕੰਪਿਊਟਰ ਉਤੇ ਸਰਕਾਰ ਦੀ ਨਜ਼ਰ ਰਹੇਗੀ। ਗ੍ਰਹਿ ਵਿਭਾਗ ਵੱਲੋਂ 10 ਕੇਂਦਰੀ ਏਜੰਸੀਆਂ ਨੂੰ ਇਹ ਅਧਿਕਾਰ ਦਿੱਤੇ ਹਨ ਕਿ ਉਹ ਇੰਟਰਨੈੱਟ ਨਾਲ ਜੁੜੇ ਕਿਸੇ ਵੀ ਕੰਪਿਊਟਰ ਤੱਕ ਪਹੁੰਚ ਕੇ ਉਸ ਵਿਚੋਂ ਆਦਾਨ-ਪ੍ਰਦਾਨ ਅਤੇ ਇਕੱਤਰ ਕੀਤੀ ਜਾਣਕਾਰੀ ਦੀ ਪੜਚੋਲ ਕਰਨ ਦੇ ਨਾਲ-ਨਾਲ ਉਸ ਨੂੰ ਸਮੱਗਰੀ ‘ਤੇ ਰੋਕ ਵੀ ਲਾ ਸਕਣੀਆਂ ਅਤੇ ਉਸ ਦੀ ਸਕਰੀਨਿੰਗ ਵੀ ਕਰ ਸਕਣਗੀਆਂ ।

ਇਨ੍ਹਾਂ ਏਜੰਸੀਆਂ ਵਿੱਚ ਇੰਟੈਲੀਜੈਂਸ ਬਿਊਰੋ, ਨਾਰਕੋਟਿਕਸ ਕੰਟਰੋਲ ਬਿਊਰੋ, ਇਨਫੋਰਸਮੈਂਟ ਡਾਇਰੈਕਟੋਰੇਟ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ, ਡਾਇਰੈਕਟੋਰੈਟ ਆਫ ਰੈਵੇਨਿਊ ਇੰਟੈਲੀਜੈਂਸ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ , ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਕੈਬਨਿਟ ਸੈਕਟਰੀਏਟ (ਆਰ ਐਂਡ ਏ ਡਬਲਿਊ), ਡਾਇਰੈਕਟੋਰੇਟ ਆਫ ਸਿਗਨਲ (ਸਰਵਿਸ ਏਰੀਆ ਜੰਮੂ ਅਤੇ ਕਸ਼ਮੀਰ , ਨਾਰਥ ਈਸਟ ਅਤੇ ਆਸਾਮ) ਅਤੇ ਕਮਿਸ਼ਨਰ ਆਫ ਪੁਲਿਸ, ਦਿੱਲੀ ਸ਼ਾਮਲ ਹਨ।

ਗ੍ਰਹਿ ਮੰਤਰਾਲੇ ਦੇ ਸਾਈਬਰ ਸੁਰੱਖਿਆ ਤੇ ਸੂਚਨਾ ਵਿਭਾਗ ਨੇ ਇਨਫਰਮੇਸ਼ਨ ਟੈਕਨਾਲੋਜੀ ਐਕਟ ਦੇ ਸੈਕਸ਼ਨ 68 (1) ਤਹਿਤ ਏਜੰਸੀਆਂ ਨੂੰ ਇਹ ਅਧਿਕਾਰ ਦਿੱਤੇ ।

ਪੰਜਾਬ, ਕਸ਼ਮੀਰ, ਅਸਾਮ, ਨਾਗਾਲੈਂਡ ਆਦਿ ਖੇਤਰਾਂ ਵਿੱਚ ਜਾ ਜਿੱਥੇ ਭਾਰਤ ਖ਼ਿਲਾਫ਼ ਬਗਾਵਤਾ ਚੱਲ ਰਹੀਆਂ ਹਨ ਉਹਨਾਂ ਖੇਤਰਾਂ ਵਿੱਚ ਪਹਿਲਾ ਤੋਂ ਹੀ ਭਾਰਤੀ ਖੂਫੀਆ ਏਜੰਸੀਆਂ ਹਰ ਤਰਾਂ ਨਾਲ ਿੲਹਨਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਨਿੱਜੀ ਜੀਵਨ ਤੇ ਗਤੀਵਿਧੀਆਂ ਤੇ ਨਜ਼ਰ ਰੱਖਦੀਆਂ ਹਨ। ਮਨੁੱਖੀ ਅਧਿਕਾਰ ਸੰਗਠਨਾਂ ਨੇ ਿੲਸ ਨੂੰ ਗੈਰਕਾਨੂਨੀ ਤੇ ਗ਼ੈਰ ਸੰਵਿਧਾਨਿਕ ਦੱਸਿਆ ਹੈ, ਕਿਉਂਕਿ ਇਹ ਵਿਅਕਤੀ ਦੀ ਨਿੱਜਤਾ ਉੱਤੇ ਹਮਲਾ ਹੈ ।
Tags: , , , ,