ਕੈਪਟਨ ਅਮਰਿੰਦਰ ਵਲੋਂ ਖਾਲਿਸਤਾਨੀਆਂ ਨੂੰ ਚਿਤਾਵਨੀ

By December 19, 2018


ਪਾਕਿਸਤਾਨ ਵੱਲੋਂ ਸਿੱਖ ਭਾਈਚਾਰੇ ਦੀ ਮੰਗ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਬਾਰੇ “ਦਿ ਟ੍ਰਬਿਊਨ” ਅਖਬਾਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਛਪੇ ਇੱਕ ਲੇਖ ਵਿੱਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਇਸ ਲਾਂਘੇ ਦੇ ਖੋਲਣ ਦਾ ਕਾਰਨ ਸਪੱਸ਼ਟ ਹੈ।

ਕਿ ਸਿੱਖਾਂ ਦੀ ਖਾਲਿਸਤਾਨ ਪੱਖੀ ਲਹਿਰ ਨੂੰ ਵਿੱਚ ਵਿਆਪਕ ਤੌਰ ‘ਤੇ ਫਿਰ ਮਜ਼ਬੂਤੀ ਪੈਦਾ ਕਰਨੀ ਅਤੇ ਅਸੰਤੁਸ਼ਟ ਨੌਜਵਾਨਾਂ ਜਾਂ ਨਾਗਰਿਕਾਂ ਵੱਲੋਂ ਹਮਦਰਦੀ ਹਾਸਿਲ ਕਰਨਾ ਤੇ ਪੰਜਾਬ ਵਿੱਚ ਖਾਲਿਸਤਾਨੀ ਖਾੜਕੂਵਾਦ ਲਈ ਸਮਰਥਨ ਹਾਸਿਲ ਕਰਨ ਲਈ ਆਧਾਰ ਨੂੰ ਵਧਾਉਣਾ ਹੈ।”

ਕੈਪਟਨ ਨੇ ਕਿਹਾ ਕਿ ਖਾਲਿਸਤਾਨ ਪੱਖੀਆਂ ਨੂੰ ਤੇ ਉਹਨਾਂ ਦੀ ਹਮਾਿੲਤ ਕਰ ਰਹੇ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਪੰਜਾਬ ਉਹ ਇਸ ਵੇਲੇ ਦੇਖ ਰਹੇ ਹਨ ਉਹ 80-90ਦੇ ਦਹਾਕੇ ਵਾਲਾ ਪੰਜਾਬ ਨਹੀਂ ਹੈ।
ਉਨ੍ਹਾਂ ਕਿਹਾ, “ਜਦੋਂ 1978 ਵਿੱਚ ਸਿੱਖ -ਨਿਰੰਕਾਰੀ ਟਰਕਾਅ ਮਗਰੋ ਤਣਾਅ ਵਧਣਾ ਸ਼ੁਰੂ ਹੋਇਆ ਸੀ ਤਾਂ ਸਾਡੀ ਪੁਲਿਸ ਫੋਰਸ ਵਿੱਚ 20,000 ਮੁਲਾਜ਼ਮ ਸਨ। ਅੱਜ ਸਾਡੇ ਕੋਲ 81,000 ਪੁਲਿਸ ਬਲ ਹੈ ਜੋ ਕਿ ਬਹੁਤ ਹੀ ਪੇਸ਼ੇਵਰ ਹੈ ਤੇ ਕਿਸੇ ਵੀ ਚੁਣੌਤੀ ਲਈ ਤਿਆਰ ਹੈ। ਕੈਪਟਨ ਨੇ ਕਿਹਾ ਕਿ ਭਾਰਤ ਦੀ ਫੋਜ ਤੇ ਸੁਰੱਖਿਅਾ ੲੇਜੰਸੀਅਾ ਅਤਿ ਅਧੁਨਿਕ ਟੈਕਨੋਲਾਜੀ ਤੇ ਹਥਿਅਾਰਾ ਨਾਲ ਲੈਸ ਹਨ, ਹੁਣ ਖਾਲਿਸਤਾਨੀ ਲਹਿਰ ਨੂੰ ਮਜਬੂਤ ਨਹੀ ਹੋਣ ਦਿੱਤਾ ਜਾਵੇਗਾ ।

“ਕੈਪਟਨ ਨੇ ਕਿਹਾ ਕਿ ਜਦੋਂ ਤੋਂ ਮੇਰੀ ਸਰਕਾਰ ਨੇ ਸਾਲ 2017 ਵਿੱਚ ਕਾਰਜਭਾਰ ਸੰਭਾਲਿਆ ਹੈ ਅਸੀਂ 20 ਖਾਲਿਸਤਾਨੀ ਖਾੜਕੂ ਮਾਡਿਊਲਾਂ ਨੂੰ ਬੇਅਸਰ ਕੀਤਾ, 95 ਖਾਲਿਸਤਾਨੀ ਖਾੜਕੂ ਗ੍ਰਿਫ਼ਤਾਰ ਕੀਤੇ ਗਏ ਅਤੇ ਵੱਡੀ ਗਿਣਤੀ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਜ਼ਬਤ ਕੀਤੀ ਹੈ।
Tags: , , , ,