ਸਿੱਖਾਂ ਦੇ ਵਿਰੋਧ ਮਗਰੋਂ ਕਨੇਡਾ ਦੇ ਜਨ ਸੁਰੱਖਿਆ ਮੰਤਰੀ ਆਪਣੀ ਰਿਪੋਰਟ ਤੋਂ ਪਲਟੇ

By December 16, 2018ਕੈਨੇਡਾ ਦੇ ਜਨ-ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਆਪਣੀ ਉਸ ਰਿਪੋਰਟ `ਤੇ ਮੁੜ-ਵਿਚਾਰ ਕਰਨਗੇ, ਜਿਸ ਵਿੱਚ ਉਨ੍ਹਾਂ ਨੇ ‘ਖ਼ਾਲਿਸਤਾਨੀ ਖਾੜਕੂਵਾਦ ਤੋਂ ਖ਼ਤਰਾ` ਦੱਸਿਆ ਸੀ। ਦਰਅਸਲ, ਇਸ ਰਿਪੋਰਟ ਤੋਂ ਬਾਅਦ ਸਮੁੱਚੇ ਕੈਨੇਡਾ `ਚ ਸਿੱਖ ਭਾਈਚਾਰੇ ਵੱਲੋਂ ਜ਼ੋਰਦਾਰ ਵਿਰੋਧੀ ਹੋਣਾ ਸ਼ੁਰੂ ਹੋ ਗਿਆ ਸੀ ਤੇ ”ਸਰਕਾਰ `ਤੇ ਦਬਾਅ ਪੈ ਗਿਆ”। ਉਸੇ ਦਬਾਅ ਦੇ ਚੱਲਦਿਆਂ ਸ੍ਰੀ ਗੁਡੇਲ ਨੂੰ ਹੁਣ ਇਹ ਆਖਣਾ ਪਿਆ ਕਿ ਉਹ ਆਪਣੀ ਉਸ ਰਿਪੋਰਟ `ਤੇ ਦੋਬਾਰਾ ਵਿਚਾਰ ਕਰਨਗੇ ਤੇ ਉਸ ਦੀ ਸਮੀਖਿਆ ਕੀਤੀ ਜਾਵੇਗੀ।
ਗਲੋਬਲ ਨਿਊਜ਼` ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ ਦੇ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਕਿ ‘ਸਿੱਖ ਖਾੜਕੂਵਾਦ` ਦਾ ਜਿ਼ਕਰ ਪਹਿਲੀ ਵਾਰ ਆਇਆ ਹੈ ਪਰ ਇਹ ਜਿ਼ਕਰ ਕਰਨ ਲੱਗੇ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ।
Tags: , ,