ਫੇਸਬੁੱਕ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਿਛੋਂ ਖਾਲੀ ਕਰਵਾਈਆਂ ਗਈਆਂ ਇਮਾਰਤਾਂ

By December 12, 2018ਬੰਬ ਧਮਾਕੇ ਦੀ ਧਮਕੀ ਦੇ ਮੱਦੇਨਜ਼ਰ ਫੇਸਬੁੱਕ ਦੇ ਮੇਨਲੋ ਪਾਰਕ ਦਫਤਰ ਦੇ ਕੰਪਲੈਕਸ ਵਿਚ ਇਕ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਧਮਕੀ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖ਼ਬਰ ਮੁਤਾਬਕ ਇਹ ਧਮਕੀ ਨਿਊ ਯਾਰਕ ਪੁਲਿਸ ਡਿਪਾਰਟਮੈਂਟ ਦੇ ਕ੍ਰਾਈਮ ਸਟਾਫਰਸ ਯੂਨਿਟ ਨੂੰ ਦਿੱਤੀ ਗਈ। ਜਿਸ ਨੇ ਇਥੋਂ ਦੇ ਸਥਾਨਕ ਅਧਿਕਾਰੀਆਂ ਨੂੰ ਚੌਕਸ ਕੀਤਾ।

ਇਸ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੰਬ ਸਕਵਾਇਡ ਦਸਤੇ ਮੌਕੇ ਉਤੇ ਪਹੁੰਚ ਗਏ ਹਨ ਤੇ ਲੋਕਾਂ ਨੂੰ ਜੇਫਰਸਨ ਡਰਾਈਵ ਏਰੀਏ ਤੋਂ ਦੂਰ ਰਹਿਣ ਲਈ ਆਖਿਆ ਗਿਆ ਹੈ। ਦੱਸ ਦਈਏ ਕਿ ਜੇਫਰਸਨ ਡਰਾਈਵ ਉਤੇ ਫੇਸਬੁਕ ਦੇ ਨਾਲ ਨਾਲ ਇੰਸਟਾਗ੍ਰਾਮ ਦਾ ਵੀ ਦਫਤਰ ਹੈ।
Tags: , ,