ਪਾਕਿਸਤਾਨ ਵਿੱਚ ਸਿੱਖਾਂ ਨੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਤੋਂ ਰੋਕਿਆ

By November 22, 2018


ਲਾਹੌਰ: ਭਾਰਤ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਇੱਕ ਵਾਰ ਫੇਰ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਜਿੱਥੇ ਪਿਛਲੀ ਵਾਰ ਉੱਥੇ ਪਾਕਿਸਤਾਨ ਦੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਨਕ ਸਿੱਖ ਲੀਡਰਾਂ ਨੇ ਭਾਰਤੀ ਕਮਿਸ਼ਨ ਦੇ ਅਧਿਕਾਰੀਆਂ ਦੇ ਗੁਰਦੁਆਰਾ ਸਾਹਿਬ ਅੰਦਰ ਦਾਖਲੇ ਤੇ ਰੋਕ ਲਗਾ ਦਿੱਤੀ ਸੀ, ਪਾਕਿਸਤਾਨ ਤੋਂ ਇਲਾਵਾ ਦੁਨੀਆ ਭਰ ਦੇ ਦੇਸ਼ਾਂ ਕਨੇਡਾ ਅਮਰੀਕਾ ਇੰਗਲੈਡ, ਯੂਰਪ ਤੇ ਅਸਟ੍ਰੇਲੀਆ ਆਦਿ ਵਿੱਚ ਵੀ ਸਿੱਖਾਂ ਨੇ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਤੇ ਭਾਰਤ ਦੇ ਰਾਜਨੀਤਿਕ ਲੀਡਰਾਂ ਦਾ ਗੁਰੁਦੁਆਰਿਆ ਵਿੱਚ ਦਾਖਲੇ ਤੇ ਪਾਬੰਦੀ ਦਾ ਐਲਾਨ ਕੀਤਾ ਹੋਇਆ ਹੈ,ਉਹਨਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਹਮੇਸ਼ਾ ਸਿੱਖ ਕੌਮ ਨਾਲ ਗੁਲਾਮਾ ਵਾਲਾ ਵਤੀਰਾ ਕੀਤਾ ਜਾਂਦਾ ਹੈ ਅਤੇ ਵਿਦੇਸ਼ਾ ਵਿੱਚ ਭਾਰਤੀ ਅਧਿਕਾਰੀ ਖ਼ੂਫੀਆ ਏਜੰਸੀਆ ਨਾਲ ਰਲ ਕੇ ਸਿੱਖਾਂ ਵਿੱਚ ਫੁੱਟ ਪਾਉਣ ਤੇ ਖਾਨਾਜੰਗੀ ਕਰਵਾਉਣ ਦਾ ਮਹੌਲ ਤਿਆਰ ਕਰਦੇ ਹਨ ਇਸ ਕਰਕੇ ਭਾਰਤੀ ਅਧਿਕਾਰੀਆਂ ਦੇ ਦਾਖਲੇ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਸੀ ।

ਉੱਥੇ ਪਾਕਿਸਤਾਨ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਸਾਬਕਾ ਐਮਪੀਏ ਰਮੇਸ਼ ਸਿੰਘ ਅਰੋੜਾ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਵਰਗੇ ਜਾਣੇ ਪਹਿਚਾਣੇ ਸਥਾਨਕ ਸਿੱਖ ਲੀਡਰਾਂ ਨੇ ਵੀ ਸਿੱਖ ਸੰਗਤਾਂ ਦੀ ਮੰਗ ਉੱਤੇ ਭਾਰਤੀ ਕਮਿਸ਼ਨ ਦੇ ਅਮਲੇ ਦੇ ਗੁਰਦੁਆਰਾ ਸਾਹਿਬਾਨ ਵਿੱਚ ਦਾਖਲੇ ਤੇ ਰੋਕ ਦਾ ਐਲਾਨ ਕਰ ਦਿੱਤਾ ਸੀ ।

ਹੁਣ ਤਾਜਾ ਵਾਕਿਆ ਪਾਕਿਸਤਾਨ ਦੇ ਫ਼ਾਰੂਕਾਬਾਦ ਵਿਖੇ ਸਥਿਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਦਾ ਹੈ ਜਿੱਥੇ ਭਾਰਤੀ ਅਧਿਕਾਰੀਆਂ ਨੂੰ ਸਿੱਖ ਸੰਗਤਾਂ ਨੇ ਅੰਦਰ ਜਾਣ ਤੋਂ ਰੋਕ ਦਿੱਤਾ। ਸ਼ੋਸ਼ਲ ਮੀਡੀਅਾ ਤੇ ਵਾਿੲਰਲ ਵੀਡੀਓ ਵਿੱਚ ਅਧਿਕਾਰੀਆਂ ਨੂੰ ਰੋਕਣ ਵਾਲੇ ਸਿੱਖ ਕਹਿ ਰਹੇ ਹਨ ਕਿ ਗੁਰਦੁਆਰਿਆਂ ਅੰਦਰ ਅੰਬੈਸਡਰਾਂ ਦੇ ਦਾਖ਼ਲੇ ‘ਤੇ ਰੋਕ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਵਿਸਾਖੀ ਮੌਕੇ ਵੀ ਗੁਰਦੁਆਰਾ ਸਾਹਿਬ ਵਿੱਚ ਵੜਨ ਤੋਂ ਰੋਕਿਆ ਗਿਆ ਸੀ ਤਾਂ ਜੋ ਗੁਰਮਤ ਸਮਾਗਮਾਂ ਦਾ ਮਹੌਲ ਖਰਾਬ ਨਾ ਹੋ ਸਕੇ ।
Tags: , , , ,