ਨਿਰੰਕਾਰੀ ਭਵਨ ਹਮਲੇ ਮਾਮਲੇ ਵਿੱਚ ਗਿ੍ਫਤਾਰ ਕੀਤੇ ਨੋਜੁਆਨ ਦੀ ਹਮਾਇਤ ਵਿੱਚ ਸਾਰਾ ਪਿੰਡ ਿੲੱਕਠਾ ਹੋਇਆ

By November 21, 2018


ਰਾਜਾਸਾਂਸੀ – ਅੰਮ੍ਰਿਤਸਰ ਸਾਹਿਬ ਦੇ ਰਾਜਾਸਾਂਸੀ ‘ਚ ਪੈਂਦੇ ਅਦਲੀਵਾਲ ‘ਚ ਬਣੇ ਨਿਰੰਕਾਰੀ ਭਵਨ ‘ਚ ਧਮਾਕਾ ਕਰਨ ਦੇ ਕਥਿਤ ਦੋਸ਼ ਅਧੀਨ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿੰਡ ਧਾਰੀਵਾਲ ਵਿਖੇ ਲੋਕਾਂ ਨੂੰ ਬਿਕਰਮਜੀਤ ਸਿੰਘ ਦੇ ਘਰ ਪਹੁੰਚਣ ਦੀ ਅਨਾਊਂਸਮੈਂਟ ਕੀਤੀ ਗਈ ਹੈ ਤੇ ਲੋਕ ਉਸ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਉਂਕਿ ਸਾਰਾ ਪਿੰਡ ਬਿਕਰਮਜੀਤ ਸਿੰਘ ਦਾ ਹਿਤੈਸ਼ੀ ਹੈ। ਬਿਕਰਮਜੀਤ ਸਿੰਘ ਦੇ ਘਰ ਉਸ ਦੀ ਮਾਤਾ ਇਕੱਲੀ ਰਹਿੰਦੀ ਹੈ, ਜਦਕਿ ਉਸ ਦਾ ਭਰਾ ਵਿਦੇਸ਼ ਰਹਿੰਦਾ ਹੈ। ਪਿੰਡ ਵਾਸੀਆ ਦਾ ਕਹਿਣਾ ਹੈ ਕਿ ਬਿਕਰਮ ਬਹੁਤ ਹੀ ਸ਼ਰੀਫ ਤੇ ਧਾਰਮਿਕ ਬਿਰਤੀ ਵਾਲਾ ਨੋਜੁਆਨ ਹੈ, ਪੁਲਿਸ ਉਸ ਨੂੰ ਝੂਠੇ ਕੇਸ ਵਿੱਚ ਫਸਾ ਕੇ ਨਾਜਾਇਜ਼ ਧੱਕੇਸ਼ਾਹੀ ਕਰ ਰਹੀ ਹੈ, ਸਾਰਾ ਪਿੰਡ ਉਸ ਦੀ ਹਮਾਿੲਤ ਵਿੱਚ ਖੜਾ ਹੈ ।
Tags: , ,