ਅਨਿਲ ਕੁਮਾਰ ਨੇ ਕੇਜਰੀਵਾਲ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ

By November 20, 2018


ਭਾਰਤ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਵੱਡੀ ਖ਼ਾਮੀ ਵਿਖਾਈ ਦਿੱਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸਕੱਤਰੇਤ ਅੰਦਰ ਹੀ ਕਿਸੇ ਨੇ ਕੇਜਰੀਵਾਲ ਨਾਲ ਮਾੜਾ ਵਿਵਹਾਰ ਕੀਤਾ ਹੈ। ਕੇਜਰੀਵਾਲ ‘ਤੇ ਇੱਕ ਵਿਅਕਤੀ ਨੇ ਮਿਰਚਾਂ ਦਾ ਪਾਊਡਰ ਸੁੱਟਿਆ ਤੇ ਇਸ ਘਟਨਾਂ ਵਿੱਚ ਉਨ੍ਹਾਂ ਦੀ ਨਜ਼ਰ ਵਾਲੀ ਐਨਕ ਵੀ ਟੁੱਟ ਗਈ।

ਹਮਲਾਵਰ ਦੀ ਸ਼ਨਾਖ਼ਤ 42 ਸਾਲ ਦੇ ਅਨਿਲ ਕੁਮਾਰ ਵਜੋਂ ਹੋਈ ਹੈ। ਅਨਿਲ ਕੁਮਾਰ ਪਹਿਲਾ ਕੇਜਰੀਵਾਲ ਨਾਲ ਗੱਲ ਕਰਨ ਦੇ ਬਹਾਨੇ ਨੇੜੇ ਗਿਆ ਤੇ ਫਿਰ ਅੱਖਾਂ ਵਿੱਚ ਮਿਰਚ ਪਾਊਡਰ ਪਾ ਦਿੱਤਾ। ਸੂਤਰਾਂ ਮੁਤਾਬਕ ਉਸ ਨੇ ਦਾਅਵਾ ਕੀਤਾ ਹੈ ਕਿ ਹਮਲੇ ਬਾਰੇ ਉਸ ਨੇ ਪਹਿਲਾਂ ਆਪਣੀ ਫੇਸਬੁੱਕ ‘ਤੇ ਐਲਾਨ ਵੀ ਕੀਤਾ ਸੀ। ਇਹ ਪਹਿਲਾ ਮੌਕਾ ਨਹੀਂ ਜਦ ਕੇਜਰੀਵਾਲ ਨਾਲ ਿੲਹੋ ਜਿਹੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਤਿੰਨ ਵਾਰ ਉਨ੍ਹਾਂ ‘ਤੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਇੱਕ ਵਾਰੀ ਤਾਂ ਕਿਸੇ ਵਿਅਕਤੀ ਨੇ ਕੇਜਰੀਵਾਲ ਦੇ ਥੱਪੜ ਜੜ ਦਿੱਤਾ ਸੀ ਪਰ ਦਿੱਲੀ ਪੁਲਿਸ ਮੁੱਖ ਮੰਤਰੀ ਦੀ ਇੰਨੀ ਮੁਸਤੈਦੀ ਨਾਲ ਸੁਰੱਖਿਆ ਕਰਦੀ ਹੈ ਕਿ ਚੌਥੀ ਵਾਰ ਵੀ ਇਹੋ ਜਿਹੀ ਘਟਨਾ ਹੋ ਗਈ।
Tags: , , ,