ਪੁਲਿਸ ਵੱਲੋਂ ਖਾਲਿਸਤਾਨੀ ਖਾੜਕੂਆਂ ਦਾ ਇੱਕ ਸਮਰਥਕ ਗਿ੍ਫਤਾਰ ਕਰਨ ਦਾ ਦਾਅਵਾ

By November 19, 2018


– ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਖ਼ਾਲਿਸਤਾਨ ਗ਼ਦਰ ਫੋਰਸ ਨਾਮ ਦੀ ਜੱਥੇਬੰਦੀ ਦੇ ਇੱਕ ਮੈਂਬਰ ਨੂੰ ਦਿੜ੍ਹਬਾ ਤੋਂ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐੱਸ.ਐੱਸ.ਪੀ. ਸੰਗਰੂਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਜ਼ਿਲ੍ਹੇ ‘ਚ ਚੱਲ ਰਹੇ ਰੈੱਡ ਅਲਰਟ ਦੇ ਚੱਲਦਿਆਂ ਸੰਗਰੂਰ ਪੁਲਿਸ ਨੂੰ ਅੱਜ ਦੁਪਹਿਰੇ ਸੂਚਨਾ ਮਿਲੀ ਸੀ ਕਿ ਖਾਲਿਸਤਾਨੀ ਖਾੜਕੂਆ ਦਾ ਹਮਾਇਤੀ ਪਟਿਆਲਾ ਪੁਲਿਸ ਨੂੰ ਲੋੜੀਂਦਾ ਇੱਕ ਵਿਅਕਤੀ ਦਿੜ੍ਹਬਾ ਦੇ ਇਲਾਕੇ ‘ਚ ਘੁੰਮ ਰਿਹਾ ਹੈ , ਜਿਸ ‘ਤੇ ਤੁਰੰਤ ਡੀ. ਐੱਸ. ਪੀ. ਦਿੜ੍ਹਬਾ ਵਿਲੀਅਮ ਜੇਜੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਰਵਾਨਾ ਕਿੱਤਾ ਗਿਆ ਅਤੇ ਪਟਿਆਲਾ ਪੁਲਿਸ ਨੂੰ ਇਤਲਾਹ ਦਿੱਤੀ ਗਈ । ਡਾ. ਗਰਗ ਨੇ ਦੱਸਿਆ ਕਿ ਬੱਸ ਸਟੈਂਡ ਦਿੜ੍ਹਬਾ ਕੋਲ ਘੁੰਮ ਰਹੇ ਜਤਿੰਦਰ ਸਿੰਘ ਬਿੰਦਰ ਨੂੰ ਕਾਬੂ ਕਰ ਕੇ ਪੁੱਛ ਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਪਟਿਆਲਾ ਪੁਲਿਸ ਵੱਲੋਂ ਕਾਬੂ ਕਿੱਤੇ ਖ਼ਾਲਿਸਤਾਨ ਗ਼ਦਰ ਫੋਰਸ ਦੇ ਸਰਗਰਮ ਮੈਂਬਰ ਸ਼ਬਨਮ ਦੀਪ ਸਿੰਘ ਦਾ ਸਾਥੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ ਗਿੱਛ ਉਪਰੰਤ ਉਕਤ ਨੌਜਵਾਨ ਨੂੰ ਮੌਕੇ ਤੇ ਪਹੁੰਚੀ ਪਟਿਆਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪਰ ਪੁਲਿਸ ਨੇ ਇਹ ਸਪੱਸ਼ਟ ਨਹੀਂ ਕੀਤਾ ਉਕਤ ਨੋਜੁਆਨ ਨੇ ਕਿਹੜੀ ਖਾੜਕੂ ਗਤਿਵਿਧੀ ਵਿੱਚ ਹਿੱਸਾ ਲਿਆ, ਤੇ ਇਸ ਿੲਲਾਵਾ ਪੁਲਿਸ ਦਾ ਦਾਅਵਾ ਇਸ ਕਾਰਨ ਵੀ ਸ਼ੱਕੀ ਜਾਪਦਾ ਹੈ ਕਿਉਂਕਿ ਖਾਲਿਸਤਾਨ ਗ਼ਦਰ ਫੋਰਸ ਨਾਮੀ ਕੋਈ ਵੀ ਜੱਥੇਬੰਦੀ ਖਾਲਿਸਤਾਨ ਦੀ ਲਹਿਰ ਵਿੱਚ ਸਰਗਰਮ ਨਹੀਂ ਰਹੀ ।
Tags: , , , ,