ਨਕਲੀ ਨਿਰੰਕਾਰੀ ਭਵਨ ਤੇ ਹੋਏ ਹਮਲੇ ਤੋਂ ਬਾਅਦ ਦਿੱਲੀ ਵਿੱਚ ਹੋਈ ਹਿੱਲ-ਜੁੱਲ

By November 19, 2018


ਅੰਮ੍ਰਿਤਸਰ ਸਾਹਿਬ : ਰਾਜਾਸਾਂਸੀ ਦੇ ਨਕਲੀ ਨਿਰੰਕਾਰੀ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਸਬੰਧੀ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਅਹਿਮ ਮੀਟਿੰਗ ਸੱਦੀ ਗਈ ਹੈ। ਇਸ ਮਟਿੰਗ ਵਿੱਚ ਪੰਜਾਬ ਵਿੱਚ ਵੱਧ ਰਹੀਆਂ ਖਾੜਕੂ ਗਤੀਵਿਧੀਆ ਨਾਲ ਨਜਿੱਠਣ ਬਾਰੇ ਚਰਚਾ ਕੀਤੀ ਜਾਏਗੀ। ਐਨਆਈਏ ਟੀਮ ਵੀ ਮੌਕੇ ’ਤੇ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਨੇ ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ 50 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅੱਜ ਭਾਰਤੀ ਫੌਰੈਂਸਿਕ ਮਾਹਰਾਂ ਦੀ ਟੀਮ ਵੀ ਐਨਆਈਏ ਨਾਲ ਮਿਲ ਕੇ ਹਮਲੇ ਦੀ ਤਹਿ ਤਕ ਜਾਂਚ ਕਰੇਗੀ।

ਇਸ ਹਮਲੇ ਬਾਅਦ ਭਾਰਤ ਦੇ ਸੂਬਿਆਂ ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ ਮੌਜੂਦ ਨਕਲੀ ਨਿਰੰਕਾਰੀ ਭਵਨ ਦੇ ਹੈੱਡ ਕੁਆਰਟਰ ਦੀ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉੱਧਰ 24 ਤੋਂ 26 ਨਵੰਬਰ ਤਕ ਹਰਿਆਣਾ ਦੇ ਕਸਮਾਲਖਾ ਵਿੱਚ ਨਕਲੀ ਨਿਰੰਕਾਰੀਆਂ ਦਾ 71ਵਾਂ ਕਥਿਤ ਸਾਲਾਨਾ ਸਮਾਗਮ ਹੋਣ ਵਾਲਾ ਹੈ। ਅੰਮ੍ਰਿਤਸਰ ਹਮਲੇ ਬਾਅਦ ਇੱਥੇ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
Tags: , , ,