ਅਮਰੀਕਾ ਵੱਲੋਂ ਭਾਰਤ ਨੂੰ ਝਟਕਾ: ਡੌਨਲਡ ਟਰੰਪ ਵੱਲੋਂ ਭਾਰਤ ਦਾ ਸੱਦਾ ਰੱਦ ਨਹੀਂ ਕਰਨਗੇ 26 ਜਨਵਰੀ ਪਰੇਡ ਵਿੱਚ ਸ਼ਿਰਕਤ

By November 15, 2018


ਦਿੱਲੀ: ਭਾਰਤ ਨੇ ਆਉਣ ਵਾਲੇ ਗਣਤੰਤਰ ਦਿਹਾੜੇ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਉਨ੍ਹਾਂ ਇਨਕਾਰ ਦਿੱਤਾ। ਹੁਣ ਉਨ੍ਹਾਂ ਦੀ ਥਾਂ ਦੱਖਣੀ ਅਫਰੀਕੀ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ 70ਵੇਂ ਗਣਤੰਤਰ ਦਿਵਸ ‘ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਵ੍ਹਾਈਟ ਹਾਊਸ ਸੰਪਰਕ ਕੀਤਾ ਗਿਆ ਸੀ ਪਰ ਭਾਰਤ ਸਰਕਾਰ ਦੀਆ ਉਮੀਦਾਂ ਨੂੰ ਉਦੋਂ ਕਰਾਰਾ ਝਟਕਾ ਲੱਗਾ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਸੱਦੇ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਬਿਜੀ ਹਨ ਅਤੇ ਇਸ ਸਮਾਗਮ ਦਾ ਹਿੱਸਾ ਨਹੀਂ ਬਣ ਸਕਦੇ।

ਇੰਨਾ ਹੀ ਨਹੀਂ ਅਮਰੀਕਾ ਵੱਲੋਂ ਭਾਰਤ ਦਾ ਸੱਦਾ ਠੁਕਰਾਉਣ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਆਪਣੀ ਇੱਜਤ ਬਣਾਏ ਰੱਖਣ ਲਈ ਇਲਾਵਾ ਹੋਰ ਵੀ ਚਾਰ ਨਾਂ ‘ਤੇ ਵਿਚਾਰ ਕੀਤੀ ਜਾ ਰਹੀ ਹੈ। ਉਂਜ ਇਸ ਗੱਲ ਦਾ ਐਲਾਨ ਵੀ ਅੱਜ ਹੋ ਜਾਵੇਗਾ।
Tags: , , , ,