ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਫ਼ਸਾਦ ਕਰਵਾਉਣ ਦੀ ਚਾਲ ਦਾ ਪਰਦਾਫਾਸ਼

By November 14, 2018


ਵਿਵਾਦਿਤ ਰਾਮ ਮੰਦਰ ਦਾ ਮੁੱਦਾ ਭਾਰਤ ਦੀ ਹਿੰਦੂ ਵੋਟ ਬੈਂਕ ਰਾਜਨੀਤੀ ਦਾ ਹਮੇਸ਼ਾ ਹੀ ਕੇਂਦਰਬਿੰਦੂ ਰਿਹਾ ਹੈ, ਜਦੋਂ ਵੀ ਭਾਰਤ ਵਿੱਚ ਵੋਟਾਂ ਆਉਣੀਆ ਹੁੰਦੀਆਂ ਨੇ ਤਾਂ RSS, BJP ਅਤੇ ਹਿੰਦੂਤਵ ਦਾ ਝੰਡਾ ਚੁੱਕਣ ਵਾਲ਼ੀਆਂ ਸਾਰੀਆਂ ਪਾਰਟੀਆਂ ਵੱਲੋਂ ਇਸ ਮੁੱਦੇ ਤੇ ਬਿਆਨਬਾਜ਼ੀ ਕੀਤੀ ਜਾਂਦੀ ਹੈ, ਬੀਤੇ ਦਿਨੀਂ ਇਸੇ ਸੰਬੰਧ ਵਿੱਚ ਕੱਟੜਵਾਦੀ ਹਿੰਦੂ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ(VHP) ਦੇ ਅਹੁਦੇਦਾਰਾਂ ਦੇ ਇੱਕ ਬਿਆਨ ਨੂੰ ਵਾਰ-ਵਾਰ ਭਾਰਤੀ ਮੀਡੀਆ ਚੈਲਨਾ ਤੇ ਦਿਖਾਇਆ ਗਿਆ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਬਾਬਰੀ ਮਸਜਿਦ ਨੂੰ ਢਾਅ ਕੇ ਰਾਮ ਮੰਦਰ ਬਣਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਪੂਰੇ ਭਾਰਤ ਦੇ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਕੀਤੇ ਜਾਣਗੇ । ਜਦਕਿ ਸਿੱਖਾਂ ਦਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਕਰਯੋਗ ਹੈ ਕਿ VHP ਨੂੰ ਅਮਰੀਕਾ ਵੱਲੋਂ ਇਸੇ ਸਾਲ ਦਹਿਸ਼ਤਗਰਦ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ, ਇਹੋ ਜਿਹਾ ਗੁਮਰਾਹਕੁੰਨ ਪ੍ਰਚਾਰ ਕਰਕੇ ਇਹ ਹਿੰਦੂਵਾਦੀ ਸੰਗਠਨਾਂ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਅਤੇ ਸਿੱਖਾਂ ਤੇ ਮੁਸਲਮਾਨਾ ਵਿੱਚ ਫ਼ਸਾਦ ਕਰਾਉਣ ਦੀ ਚਾਲ ਖੇਡੀ ਜਾ ਰਹੀ ਹੈ ਤਾਂ ਜੋ ਮੁਸਲਮਾਨ ਭੜਕ ਕੇ ਸਿੱਖਾਂ ਦੇ ਖ਼ਿਲਾਫ਼ ਹੋ ਜਾਣ, ਅਤੇ ਇਸ ਤਰਾਂ ਹਿੰਦੂਵਾਦੀ ਤਾਕਤਾਂ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਵਿੱਚ ਸਫਲ ਹੋ ਸਕਦੀਆਂ ਹਨ।

ਸਿੱਖਾਂ ਨੂੰ ਇਹੋ ਜਿਹੀਆਂ ਚਾਲਾ ਤੋਂ ਬੇਹੱਦ ਸੁਚੇਤ ਰਹਿਣ ਦੀ ਲੋੜ ਹੈ । ਕਿਉਂਕਿ ਜਦੋਂ ਸਾਲ 1992 ਵਿੱਚ ਹਿੰਦੂ ਕੱਟੜਵਾਦੀਆਂ ਵੱਲੋਂ ਬਾਬਰੀ ਮਸਜਿਦ ਦਾ ਢਾਂਚਾ ਤੋੜਿਆ ਗਿਆ ਸੀ ਤਾਂ ਉਹਨਾਂ ਵੱਲੋਂ ਬੜੀ ਚਲਾਕੀ ਨਾਲ ਕੁਝ ਸਿੱਖਾ ਦੇ ਭੇਸ ਵਿੱਚ ਹਿੰਦੂਆਂ ਵੱਲੋਂ ਬਾਬਰੀ ਮਸਜਿਦ ਨੂੰ ਢਾਹੁਣ ਦੀਆ ਤਸਵੀਰਾਂ ਅਖ਼ਬਾਰਾਂ ਰਸਾਲਿਆਂ ਰਾਹੀਂ ਪ੍ਰਕਾਸ਼ਕਾਂ ਕਰਕੇ ਮੁਸਲਮਾਨਾ ਨੂੰ ਸਿੱਖਾਂ ਖ਼ਿਲਾਫ਼ ਭੜਕਾਇਆ ਗਿਆ ਸੀ, ਜਿਸ ਦਾ ਖ਼ਮਿਆਜ਼ਾ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਤੇ ਹੋਰ ਮੁਸਲਿਮ ਬਹੁਗਿਣਤੀ ਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਭੁਗਤਣਾ ਪਿਆ । ਭਾਵੇਂ ਕਿ ਸਮਾਂ ਪਾ ਕੇ ਮੁਸਲਮਾਨਾ ਨੂੰ ਹਿੰਦੂਵਾਦੀਆ ਵੱਲੋਂ ਖੇਡੀ ਇਸ ਚਾਲ ਦਾ ਪਤਾ ਲੱਗ ਗਿਆ ਸੀ ।

ਪਰ ਇਸ ਵੇਲੇ ਦੁਨੀਆਂ ਭਰ ਦੇ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਇਹੋ ਜਿਹੇ ਗੁਮਰਾਹਕੁੰਨ ਪ੍ਰਚਾਰ ਦਾ ਵਿਰੋਧ ਕਰਕੇ ਸੱਚ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਦੂਜੀਆਂ ਕੌਮਾਂ ਨਾਲ ਸਾਡੇ ਭਾਈਚਾਰੇ ਵਿੱਚ ਫਿੱਕ ਪੈ ਕੇ ਕੋਈ ਅਣਸੁਖਾਵਾਂ ਮਹੌਲ ਪੈਦਾ ਨਾਂ ਹੋ ਸਕੇ, ਇਸ ਲੇਖ ਰਾਹੀ ਅਸੀਂ ਅਦਾਰਾ ਪੰਜਾਬ ਸਪੈਕਟ੍ਰਮ ਵੱਲੋਂ ਸਿੱਖ ਕੌਮ ਖ਼ਿਲਾਫ਼ ਵਿਰੋਧੀ ਤਾਕਤਾਂ ਵੱਲੋਂ ਭਾਰਤੀ ਮੀਡੀਏ ਦੇ ਸਹਿਯੋਗ ਨਾਲ ਹੋ ਰਹੇ ਗੁਮਰਾਹਕੁੰਨ ਪ੍ਰਚਾਰ ਨੂੰ ਸੰਗਤ ਅੱਗੇ ਲਿਆਉਣ ਦਾ ਯਤਨ ਕੀਤਾ ਹੈ, ਤਾਂ ਜੋ ਸਿੱਖ ਵਿਰੋਧੀ ਤਾਕਤਾਂ ਦੀਆ ਇਹੋ ਜਿਹੀਆਂ ਚਾਲਾਂ ਨੂੰ ਠੱਲ ਪਾਈ ਜਾ ਸਕੇ,

ਅਸੀਂ ਆਸ ਕਰਦੇ ਹਾਂ ਤੁਸੀਂ ਸਾਡਾ ਸਹਿਯੋਗ ਦਿਓਗੇ, ਇਸ ਲੇਖ ਨੂੰ ਆਪਣੇ ਦੋਸਤਾਂ-ਮਿੱਤਰਾਂ ਤੇ ਸਕੇ ਸਬੰਧੀਆਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਸਕੇ ।

– ਰਣਵੀਰ ਸਿੰਘ ਚੌਹਾਨ (ਸਬ- ਐਡਿਟਰ ਪੰਜਾਬ ਸਪੈਕਟ੍ਰਮ)
Tags: , , , ,