ਬਰਤਾਨਵੀ ਐਮ.ਪੀ ਵੱਲੋਂ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਪਾਰਲੀਮੈਂਟ ਤੇ ਰੈਲੀ ਕਰਨ ਦਾ ਐਲਾਨ

By November 14, 2018


(ਗੁਰਜੋਤ ਸਿੰਘ -ਲੰਡਨ) ਿੲੰਗਲੈਡ ਦੇ ਸਕਾਟਲੈਂਡ ਸ਼ਹਿਰ ਡੰਨਬਾਰਟਨ ਤੋਂ MP Martin Docherty Hughes ਨੇ ਭਾਰਤ ਵਿੱਚ ਪਿਛਲੇ ਸਾਲ ਤੋਂ ਨਜ਼ਰਬੰਦ ਸਿੱਖ ਐਕਟਿਵਿਸਟ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿੱਚ ਿੲੰਗਲੈਡ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਸਖ਼ਤ ਕਾਰਵਾਈ ਨਾਂ ਕਰਨ ਤੇ ਝਾੜ ਪਾਈ ਹੈ, ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਜੋਹਲ ਉਹਨਾਂ ਦੇ ਹਲਕੇ ਦਾ ਜੰਮਪਲ ਨੋਜੁਆਨ ਹੈ ਿੲੰਗਲੈਂਡ ਸਰਕਾਰ ਨੂੰ ਉਸ ਦੀ ਰਿਹਾਈ ਅਤੇ ਉਸ ਨੂੰ ਿੲੰਸਾਫ ਦੁਆਉਣ ਕਰੀ ਵੱਡੇ ਪੱਧਰ ਤੇ ਯਤਨ ਕਰਨੇ ਚਾਹੀਦੇ ਹਨ, ਕਿਉਂਕਿ ਉਹ ਿੲੰਗਲੈਂਡ ਦਾ ਨਾਗਰਿਕ ਹੈ, ਅਤੇ ਿੲੰਗਲੈਡ ਵਿੱਚ ਰਹਿੰਦਿਆ ਉਸ ਨੇ ਕਦੀ ਵੀ ਕੋਰੀ ਕਾਨੂੰਨ ਭੰਗ ਨਹੀਂ ਕੀਤਾ ।

ਿੲਸ ਤੋਂ ਿੲਲਾਵਾ ਉਹਨਾਂ ਨੇ ਕਿਹਾ ਕਿ ਉਹ ਿੲੰਗਲੈਡ ਦੀ ਪਾਰਲੀਮੈਂਟ ਵਿੱਚ ਜਗਤਾਰ ਸਿੰਘ ਜੌਹਲ ਦਾ ਮੁੱਦਾ ਚੁੱਕਦੇ ਰਹਿਣਗੇ ਅਤੇ ਜੌਹਲ ਦੇ ਪਰਿਵਾਰ ਅਤੇ ਸਿੱਖ ਜੱਥੇਬੰਦੀਆਂ ਵੱਲੋਂ ਉਸ ਦੀ ਰਿਹਾਈ ਕਰੀ ਚਲਾਈ ਜਾ ਰਹੀ ਲਹਿਰ ਦਾ ਸਮਰਥਨ ਕਰਦੇ ਰਹਿਣਗੇ ।

31 ਸਾਲਾ ਜਗਤਾਰ ਸਿੰਘ ਜੌਹਲ ਨੂੰ ਉਸ ਦੇ ਵਿਆਹ ਤੋਂ ਕੇਵਲ ਦੋ ਹਫਤੇ ਬਾਅਦ ਹੀ ਜਲੰਧਰ ਵਿੱਚ ਪੁਲਿਸ ਤੇ ਖੁਫੀਆ ਏਜੰਸੀਆ ਨੇ ਸਾਦੇ ਕੱਪੜਿਆਂ ਵਿੱਚ ਆ ਕੇ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਆਪਣੀ ਨਵ-ਵਿਆਹੀ ਪਤਨੀ ਅਤੇ ਭੈਣ ਨਾਲ ਬਜ਼ਾਰ ਵਿੱਚ ਖਰੀਦੋ ਫ਼ਰੋਖ਼ਤ ਕਰ ਰਿਹਾ ਸੀ, ਿੲਸ ਤੋਂ ਬਆਦ ਪੁਲਿਸ ਵੱਲੋਂ ਉਸ ਉੱਤੇ ਜਬਰੀ ਤਸ਼ਦੱਦ ਕਰਕੇ ਦਬਾਅ ਅਧੀਨ ਿੲਕਬਾਲੀਆ ਬਿਆਨ ਲੈਣ ਦੇ ਦੋਸ਼ ਲੱਗਦੇ ਰਹੇ ਹਨ ।
Tags: , , , , , , , ,