ਸੁਖਬੀਰ ਬਾਦਲ ਵੱਲੋਂ ਲੋਂਗੋਵਾਲ ਨੂੰ ਮੁੜ SGPC ਪ੍ਰਧਾਨ ਲਗਾਇਆ ਗਿਆ ।

By November 13, 2018


(ਅੰਮਿ੍ਤਸਰ ਸਾਹਿਬ) ਐਸ.ਜੀ.ਪੀ.ਸੀ. ਜਨਰਲ ਇਜਲਾਸ ‘ਚ ਨਾਮਜ਼ਦਗੀ ਦੇ ਡਰਾਮੇ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਮੁੜ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੁਬਾਰਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਿੲਸ ਤੋਂ ਪਹਿਲਾ SGPC ਮੈਂਬਰਾਂ ਵੱਲੋਂ ਆਪਣੇ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਦੇਣ ਦਾ ਰਸਮੀ ਐਲਾਨ ਕੀਤਾ ਗਿਆ ਸੀ ।ਲੋਗੋਵਾਲ 1984 ਦੋਰਾਨ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਦੋਰਾਨ ਭਾਰਤ ਸਰਕਾਰ ਦਾ ਸਾਥ ਦੇਣ ਵਾਲੇ ਹਰਚੰਦ ਸਿੰਘ ਲੋਂਗੋਵਾਲ ਦੇ ਡਰਾਿੲਵਰ ਰਹੇ ਹਨ, ਹਰਚੰਦ ਲੋਗੋਵਾਲ ਨੂੰ ਸਾਲ 1985 ਵਿੱਚ ਖਾਲਿਸਤਾਨ ਪੱਖੀ ਖਾੜਕੂਆਂ ਵੱਲੋਂ ਧਰਮ ਯੁੱਧ ਮੋਰਚੇ ਅਤੇ ਸਿੱਖ ਕੌਮ ਨਾਲ ਗੱਦਾਰੀ ਕਰਨ ਦੇ ਦੋਸ਼ ਅਧੀਨ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ ।

ਦੇਸ਼- ਵਿਦੇਸ਼ ਵਿੱਚ ਵਸਦੇ ਸਿੱਖਾਂ ਵੱਲੋਂ ਹਰਚੰਦ ਸਿੰਘ ਲੋਗੋਵਾਲ ਨੂੰ ਕੌਮ ਨਾਲ ਗੱਦਾਰੀ ਕਰਨ ਵਾਲੇ ਿੲੱਕ ਘਿ੍ਣਾਯੋਗ ਪਾਤਰ ਵਜੋਂ ਯਾਦ ਕੀਤਾ ਜਾਂਦਾ ਹੈ ।
Tags: , , ,