ਨੇਪਾਲ ਦੀ ਅਸੈਂਬਲੀ ਨੇ ਹਿੰਦੂ ਰਾਸ਼ਟਰ ਦਾ ਮਤਾ ਕੀਤਾ ਰੱਦ ।

By November 13, 2018


(ਪੰਜਾਬ ਸਪੈਕਟ੍ਰਮ ਬਿਓਰੋ) ਨੇਪਾਲ ਦੀ ਚੁਣੀ ਹੋਈ ਸਰਕਾਰੀ ਅਸੈਬਲੀ ਦੇ ਨੁਮਾਇੰਦਾ ਨੇ ਅੱਜ ਿੲੱਥੋ ਦੀ ਿੲੱਕ ਹਿੰਦਤਵ ਪੱਖੀ ਪਾਰਟੀ ਰਾਸ਼ਟਰੀਆ ਪਰਜਾਤੰਤਰ ਪਾਰਟੀ ਵੱਲੋਂ ਅਸੈਂਬਲੀ ਵਿੱਚ ਨੇਪਾਲ ਨੂੰ RSS ਦੀ ਤਰਜ਼ ਤੇ ਹਿੰਦੂ ਰਾਸ਼ਟਰ ਐਲਾਨਣ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ, ਜਿਸ ਮਗਰੋਂ ਨੇਪਾਲ ਦੇ ਕੁਝ ਰਜਵਾੜਾਸ਼ਾਹੀ ਦੇ ਸਮਰਥਕ ਹਿੰਦੂਆਂ ਵਿੱਚ ਰੋਸ ਦੀ ਲਹਿਰ ਹੈ, ਿੲਹਨਾਂ ਲੋਕਾਂ ਦਾ ਮੰਨਣਾ ਹੈ ਕਿ ਨੇਪਾਲ ਦੇ ਸਾਬਕਾ ਸ਼ਾਸਕ ਰਾਜਾ ਗਿਆਨਏਂਦਰ ਹਿੰਦੂ ਦੇਵਤਾ ਵਿਸ਼ਨੂੰ ਦਾ ਅਵਤਾਰ ਹਨ ਤੇ ਉਹਨਾਂ ਨੂੰ ਮੁੜ ਤੋਂ ਨੇਪਾਲ ਦਾ ਰਾਜਾ ਬਣਾਇਆ ਜਾਵੇ, ਉਸ ਨੂੰ ਸਾਲ 2006 ਵਿੱਚ ਫੌਜ ਵੱਲੋਂ ਜਬਰੀ ਰਾਜ-ਗੱਦੀ ਤੋਂ ਲਾਹ ਕੇ ਦੇਸ਼ ਵਿੱਚ ਰਜਵਾੜਾਸ਼ਾਹੀ ਖਤਮ ਕਰਨ ਦਾ ਐਲਾਨ ਕੀਤਾ ਸੀ ਅਤੇ ਨੇਪਾਲ ਚੋਣ ਲੋਕ-ਤੰਤਰੀ ਢਾਂਚੇ ਦੀ ਸਥਾਪਨਾ ਦਾ ਐਲਾਨ ਕੀਤਾ ਸੀ ।
Tags: , , , ,