LOC ਨੇੜੇ ਭਾਰਤ- ਪਾਕਿਸਤਾਨ ਦਰਮਿਆਨ ਫਾਇਰਿੰਗ ਦੋਰਾਨ ਿੲੱਕ ਭਾਰਤੀ ਫ਼ੌਜੀ ਦੀ ਮੌਤ ਦੋ ਬੀ. ਐਸ. ਐਫ ਜਵਾਨ ਜਖਮੀ ।

By November 11, 2018


• ਦੋ ਭਾਰਤੀ ਫ਼ੌਜੀ ਜ਼ਖ਼ਮੀ • LoC ‘ਤੇ ਭਾਰਤੀ ਫ਼ੌਜ ਨੇ ਚੌਕਸੀ ਵਧਾਈ।

(ਸ੍ਰੀਨਗਰ)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ਨੇੜੇ ਭਾਰਤ ਅਤੇ ਪਾਕਿਸਤਾਨੀ ਫੋਜ ਇੱਕ ਦੂਜੇ ਤੇ ਫਾਿੲਰਿੰਗ ਕੀਤੀ ਗਈ ਜਿਸ ਦੋਰਾਨ ਪਾਕਿਸਤਾਨ ਵੱਲੋਂ ਕੀਤੇ ਸਨਾਈਪਰ ਹਮਲੇ ‘ਚ ਭਾਰਤੀ ਦਾ ਇਕ ਸਿਪਾਹੀ ਮਾਰਿਆ ਗਿਆ, ਜਦਕਿ ਬੀ. ਐਸ. ਐਫ. ਦੇ 2 ਸਿਪਾਹੀ ਜ਼ਖ਼ਮੀ ਹੋ ਗਏ | ਮਰਨ ਵਾਲੇ ਸਿਪਾਹੀ ਦੀ ਪਛਾਣ ਰਾਈਫ਼ਲਮੈਨ ਵਰੁਣ ਕੱਟਲ ਵਾਸੀ ਆਰ. ਐਸ ਪੋਰਾ ਜੰਮੂ ਵਜੋ ਹੋਈ ਹੈ | ਪਿਛਲੇ 24 ਘੰਟੇ ਦੌਰਾਨ ਪਾਕਿ ਸੈਨਾ ਵਲੋਂ ਕੰਟਰੋਲ ਰੇਖਾ ‘ਤੇ ਸਨਾਈਪਰ ਨਾਲ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਹ ਦੂਜਾ ਵੱਡਾ ਹਮਲਾ ਹੈ | ਬੀਤੇ ਸ਼ੁੱਕਰਵਾਰ ਨੂੰ ਅਜਿਹੇ ਹੀ ਇਕ ਹਮਲੇ ‘ਚ ਅਖ਼ਨੂਰ ਸੈਕਟਰ ‘ਚ ਫ਼ੌਜ ਦੇ ਇੱਕ ਸਮਾਨ ਢੋਣ ਵਾਲੇ ਕਰਮਚਾਰੀ ਦੀ ਜਾਨ ਚਲੀ ਗਈ ਸੀ | ਭਾਰਤ ਦੇ ਰੱਖਿਆ ਬੁਲਾਰੇ ਅਨੁਸਾਰ ਸਨਿਚਰਵਾਰ ਸਵੇਰੇ 9.45 ਵਜੇ ਪਾਕਿ ਸੈਨਾ ਨੇ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨੀ ਇਲਾਕੇ ਦੇ ਕੇਰੀ ਸੈਕਟਰ ‘ਚ ਉਲੰਘਣਾ ਕਰਦਿਆਂ ਭਾਰਤੀ ਸੈਨਾ ਦੇ 8 ਜੈਕ ਲਾਈ ਨਾਲ ਸਬੰਧਿਤ ਗਸ਼ਤੀ ਦਲ ‘ਚ ਸ਼ਾਮਿਲ ਸਿਪਾਹੀਆਂ ਨੂੰ ਸਰਹੱਦ ਪਾਰੋਂ ਸਨਾਈਪਰ ਨਾਲ ਨਿਸ਼ਾਨਾ ਬਣਾਇਆ ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ | ਬੁਲਾਰੇ ਅਨੁਸਾਰ ਭਾਰਤੀ ਸੈਨਾ ਸਮਾਂ ਆਉਣ ਤੇ ਇਸ ਹਮਲੇ ਦਾ ਢੁੱਕਵਾ ਜਵਾਬ ਦੇਵੇਗੀ | ਇਸ ਤੋਂ ਬਾਅਦ ਕੰਟਰੋਲ ਰੇਖਾ ਦੇ ਇਲਾਕੇ ‘ਚ ਚੌਕਸੀ ਵਧਾ ਦਿੱਤੀ ਗਈ ਹੈ | ਦੱਸਣਯੋਗ ਹੈ ਕਿ 6 ਨਵੰਬਰ ਨੂੰ ਰਾਜੌਰੀ ਜ਼ਿਲੇ੍ਹ ਦੇ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ‘ਚ ਪਾਕਿ ਸੈਨਾ ਵਲੋਂ ਕੀਤੇ ਸਨਾਈਪਰ ਹਮਲੇ ‘ਚ ਫ਼ੌਜ ਦਾ ਇਕ ਸਿਪਾਹੀ ਮਾਰਿਆ ਗਿਆ ਸੀ ਜਦਕਿ ਇਸੇ ਦਿਨ ਰਾਜੌਰੀ-ਪੁਣਛ ਦੇ ਮਨਾਜਾਕੋਟ ਸੈਕਟਰ ‘ਚ ਬੀ.ਐਸ.ਐਫ਼ ਦਾ ਸਿਪਾਹੀ ਜ਼ਖ਼ਮੀ ਹੋ ਗਿਆ ਸੀ ਤੇ ਕੁਪਵਾੜਾ ਦੇ ਤੰਗਧਾਰ ਸੈਕਟਰ ‘ਚ ਵੀ ਪਾਕਿ ਸੈਨਾ ਨੇ ਗੋਲੀਬਾਰੀ ਦੀ ਉਲੰਘਣਾ ਕਰਦਿਆਂ ਭਾਰਤੀ ਸੈਨਾ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ | ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਆਰ.ਟੀ.ਆਈ. ਦੇ ਇਕ ਜਵਾਬ ‘ਚ ਦੱਸਿਆ ਹੈ ਕਿ ਇਸ ਵਰ੍ਹੇ ਦੇ ਸੱਤਵੇਂ ਮਹੀਨੇ ਤੱਕ ਪਾਕਿ ਸੈਨਾ ਨੇ 1435 ਵਾਰ ਗੋਲੀਬਾਰੀ ਦੀ ਉਲੰਘਣਾ ਕੀਤੀ, ਜਿਸ ‘ਚ 52 ਫੌਜੀ ਆਪਣੀ ਜਾਨ ਗਵਾ ਚੁੱਕੇ ਹਨ ਤੇ 232 ਹੋਰ ਜ਼ਖ਼ਮੀ ਹੋਏ ਹਨ |
Tags: , , , , , , ,