ਹੰਕਾਰ ਵਿੱਚ ਆਏ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿ੍ਕਟ ਫੈਨ ਨੂੰ ਭਾਰਤ ਛੱਡਣ ਲਈ ਕਿਹਾ ।

By November 8, 2018


(ਦਿੱਲੀ )ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਕੋਹਲੀ ਦੀ ਜ਼ਬਰਦਸਤ ਆਲੋਚਨਾ  ਹੋ ਰਹੀ ਹੈ। ਵੀਡੀਓ ‘ਚ ਕੋਹਲੀ ਮੋਬਾਈਲ ‘ਤੇ ਮੈਸੇਜ਼ ਪੜ੍ਹਦੇ ਹੋਏ ਨਜ਼ਰ ਆ ਰਹੇ ਹਨ ਤੇ ਨਾਲ-ਨਾਲ ਆਪਣੀ ਟਿੱਪਣੀ ਵੀ ਕਰਦੇ ਹਨ।

ਮੈਸੇਜ ‘ਚ ਲਿਖਿਆ ਸੀ, ‘ਉਹ ਇੱਕ ਓਵਰੇਟੇਡ ਬੱਲੇਬਾਜ਼ ਹੈ। ਉਨ੍ਹਾਂ ਦੀ ਬੱਲੇਬਾਜ਼ੀ ‘ਚ ਕੁਝ ਵੀ ਖਾਸ ਨਹੀਂ ਲੱਗਦਾ। ਮੈਨੂੰ ਇਨ੍ਹਾਂ ਭਾਰਤੀਆਂ ਦੀ ਥਾਂ ਇੰਗਲੈਂਡ ਅਤੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਖੇਡਦੇ ਦੇਖਣਾ ਚੰਗਾ ਲਗਦਾ ਹੈ।’ ਇਸ ਦਾ ਜਵਾਬ ਦਿੰਦੇ ਹੋਏ ਕੋਹਲੀ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਭਾਰਤ ‘ਚ ਰਹਿਣਾ ਚਾਹੀਦਾ ਹੈ। ਤੁਸੀਂ। ਦੇਸ਼ ਧ੍ਰੋਹੀ ਹੋ,ਕੋਹਲੀ ਨੇ ਕਿਹਾ, ‘ਜਾਓ ਕਿਤੇ ਹੋਰ ਰਹੋ। ਤੁਸੀਂ ਸਾਡੇ ਦੇਸ਼ ‘ਚ ਕਿਉਂ ਰਹਿੰਦੇ ਹੋ ਅਤੇ ਦੂਜੇ ਦੇਸ਼ਾਂ ਨੂੰ ਪਿਆਰ ਕਰਦੇ ਹੋ’? ਉਨ੍ਹਾਂ ਅੱਗੇ ਕਿਹਾ, ‘ਤੁਸੀਂ ਮੈਨੂੰ ਪਸੰਦ ਨਾ ਕਰੋ। ਕੋਈ ਗੱਲ ਨਹੀਂ। ਮੈਨੂੰ ਨਹੀਂ ਲਗਦਾ ਤੁਹਾਨੂੰ ਸਾਡੇ ਦੇਸ਼ ‘ਚ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਤਰ੍ਹਾਂ ਸੋਚਣਾ ਚਾਹੀਦਾ ਹੈ। ਤੁਸੀਂ ਆਪਣੀਆਂ ਤਰਜੀਹਾਂ ਨੂੰ ਤੈਅ ਕਰੋ।




Tags: , , ,