Home / ਤਾਜ਼ਾ ਖਬਰਾਂ / ਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੇ ਿੲੱਕ ਹੋਰ ਸ਼ਹਿਰ ਦਾ ਬਦਲਿਆ ਨਾਮ, ਹੁਣ ਫੈਜਾਬਾਦ ਨੂੰ ਬਣਾਇਆ ਅਯੁੱਧਿਆ

ਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੇ ਿੲੱਕ ਹੋਰ ਸ਼ਹਿਰ ਦਾ ਬਦਲਿਆ ਨਾਮ, ਹੁਣ ਫੈਜਾਬਾਦ ਨੂੰ ਬਣਾਇਆ ਅਯੁੱਧਿਆ

(ਦਿੱਲੀ) 2019 ਦੀਆ ਲੋਕ ਸਭਾ ਚੋਣਾਂ ਵਿੱਚ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਕੱਟੜਵਾਦੀ ਹਿੰਦੂ ਆਗੂ ਵਜੋਂ ਜਾਣੇ ਜਾਂਦੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਾਨਾਥ ਨੇ ਕੂਝ ਪਹਿਲਾ ਿੲਲਾਹਬਾਦ ਦਾ ਨਾਮ ਬਦਲ ਕੇ ਪ੍ਰਗਿਆਰਾਜ ਕਰ ਦਿੱਤਾ ਸੀ, ਕਿਉਕਿ ਹਿੰਦੂ ਆਗੂਆ ਅਨੁਸਾਰ ਿੲਲਾਹਬਾਦ ਕਹਿੰਦਿਆ ਮੂੰਹੋ ” ਅੱਲਾਹ” ਸ਼ਬਦ ਆਪਣੇ ਆਪ ਨਿਕਲਦਾ ਹੈ, ਜੋ ਕਿ ਹਿੰਦੂ ਧਰਮ ਤੇ ਸੰਸਕਿ੍ਤੀ ਅਨੁਸਾਰ ਬਰਦਾਸ਼ਤ ਕਰਨ ਯੋਗ ਨਹੀਂ ਹੈ ਅਤੇ ਿੲਹ ਸ਼ਹਿਰ ਦਾ ਮੁਗਲ ਦੌਰ ਵਿੱਚ ਵਸਿਆ ਹੋਣ ਕਰਕੇ ਿੲਸਦਾ ਨਾਮ ਸਮੇਂ ਦੇ ਮੁਗਲ ਬਾਦਸ਼ਾਹ ਨੇ ਿੲਲਾਹਬਾਦ ਰੱਖਿਆ ਸੀ, ਿੲਸ ਲਈ ਸ਼ਹਿਰ ਦਾ ਨਾਮ ਸਰਕਾਰੀ ਤੌਰ ਤੇ ਬਦਲ ਕੇ ਪ੍ਰਗਿਆਰਾਜ ਰੱਖ ਦਿੱਤਾ ਗਿਆ ।

ਹੁਣ ਉਸੇ ਤਰਜ਼ ਤੇ ਚਲਦਿਆ ਫੈਜਾਬਾਦ ਦਾ ਨਾਮ ਬਦਲ ਕੇ ਅਯੁਧਿਆ ਕਰ ਦਿੱਤਾ ਗਿਆ ਹੈ, ਅਯੁਧਿਆ ਮਿਥਿਹਾਸਕ ਹਿੰਦੂ ਦੇਵਤਾ ਰਾਮ ਚੰਦਰ ਜੀ ਦੀ ਜਨਮ ਭੂਮੀ ਮੰਨੀ ਜਾਂਦੀ ਹੈ, ਿੲਸ ਤੋਂ ਪਹਿਲਾ ਅਯੁੱਧਿਆ ਫੈਜਾਬਾਦ ਜਿਲੇ ਦੇ ਅੰਦਰ ਪੈਂਦਾ ਿੲੱਕ ਸ਼ਹਿਰ ਸੀ ਪਰ ਹੁਣ ਯੋਗੀ ਸਰਕਾਰ ਨੇ ਪੂਰੇ ਜਿਲੇ ਦਾ ਨਾਮ ਬਦਲੇ ਹੀ ਅਯੁੱਧਿਆ ਕਰ ਦਿੱਤਾ ਹੈ, ਯੋਗੀ ਅਨੁਸਾਰ ਉਸ ਦੀ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਹਿੰਦੂ ਸ਼ਕਤੀ ਨੂੰ ਮੁੜ ਉਭਾਰਨ ਲਈ ਯਤਨਸ਼ੀਲ ਹਨ, ਿੲਸ ਤੋਂ ਿੲਲਾਵਾ ਿੲਸ ਮੋਕੇ ਬੋਲਦਿਆਂ ਮੁੱਖ ਮੰਤਰੀ ਯੋਗੀ ਨੇ ਬਾਬਰ ਮਸਜਿਦ ਦੀ ਥਾਂ ਰਾਮ ਮੰਦਰ ਬਣਾਉਣ ਦਾ ਰਾਗ ਮੁੜ ਅਲਾਪਦਿਆਂ ਕਿਹਾ ਕਿ ਮੰਦਰ ਉੱਥੇ ਹੀ ਬਣੇਗਾ, ਿੲਹ ਰਾਮ ਮੰਦਰ ਦਾ ਮੁੱਦਾ ਪਿਛਲੇ 30 ਸਾਲ ਤੋਂ ਬੀਜੇਪੀ ਤੇ RSS ਦਾ ਮੁੱਖ ਚੋਣ ਏਜੰਡਾ ਰਿਹਾ ਹੈ ।

Check Also

ਹਿੰਦੂ ਅੱਤਵਾਦਣ ਸਾਧਵੀ ਪ੍ਰਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤੀ ਟਿਕਟ

ਦਿੱਲੀ, 17 ਅਪ੍ਰੈਲ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਇੱਕ ਹੋਰ ਸੂਚੀ …