ਕੱਟੜਵਾਦੀ ਸੰਗਠਨ ਹਿੰਦੂ ਸੰਘਰਸ਼ ਸੈਨਾ ਪ੍ਰਧਾਨ ਨੇ ਖ਼ੁਦ ਨੂੰ ਮਾਰੀ ਗੋਲੀ

By November 7, 2018


(ਅੰਮ੍ਰਿਤਸਰ ਸਾਹਿਬ) ਸਥਾਨਕ ਬਟਾਲਾ ਰੋਡ ਤੇ ਰਹਿੰਦੇ ਕੱਟੜਵਾਦੀ ਹਿੰਦੂ ਆਗੂ ਰਮੇਸ਼ ਕੁਮਾਰ ਮੋਨੂੰ ਨੇ ਬੀਤੇ ਸੋਮਵਾਰ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਉਸ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ. ਉਸ ਨੂੰ ਪੁਲਿਸ ਵੱਲੋਂ ਤਿੰਨ ਸਿਕਉਰਟੀ ਗਾਰਡ ਵੀ ਦਿੱਤੇ ਹੋਏ ਸਨ । ਉਹ ਲਾਟਰੀ ਸਟਾਲ ਦਾ ਕੰਮ ਕਰਦਾ ਸੀ ਅਤੇ ਘਰੇਲੂ ਝਗੜੇ ਕੰਮ-ਕਾਰ ਵਿੱਚ ਘਾਟੇ ਤੋਂ ਪ੍ਰੇਸ਼ਾਨ ਸੀ । ਬੀਤੇ ਸਾਲ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਕੁਮਾਰ ਨੂੰ ਕੁਝ ਹਥਿਆਬੰਦ ਨੋਜੁਆਨਾਂ ਨੇ ਗੋਲੀਆ ਮਾਰ ਕੇ ਹਲਾਕ ਕਰ ਦਿੱਤਾ ਸੀ, ਉਸ ਦੀ ਮੌਤ ਮਗਰੋਂ ਰਮੇਸ਼ ਕੁਮਾਰ ਨੂੰ ਪ੍ਰਧਾਨ ਬਣਾਇਆ ਗਿਆ ਸੀ ।

ਿੲਸ ਘਟਨਾ ਮਗਰੋਂ ਫਿਰਕੂ ਬਿਆਨਬਾਜੀ ਲਈ ਜਾਣੇ ਜਾਂਦੇ ਿੲਲਾਕੇ ਦੇ ਹੋਰ ਕੱਟੜਵਾਦੀ ਹਿੰਦੂ ਆਗੂ ਅਤੇ ਸੰਗਠਨ ਦੇ ਮੈਂਬਰ ਨਮੋਸ਼ੀ ਵਿੱਚ ਹਨ । ਉਹ ਿੲਸ ਮਸਲੇ ਤੇ ਮੀਡੀਆ ਨਾਲ ਗੱਲ ਕਰਨ ਤੋਂ ਬਚਦੇ ਨਜ਼ਰ ਆਏ ।
Tags: , , , ,