Home / ਅੰਤਰ ਰਾਸ਼ਟਰੀ / ਇਜਰਾਿੲਲ ਦੁਨੀਆਂ ਦਾ ਅਜਿਹਾ ਦੇਸ਼ ਜਿੱਥੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਬਣਾਉਣ ਦੀ ਇਜ਼ਾਜਤ ਨਹੀਂ ਮਿਲੀ

ਇਜਰਾਿੲਲ ਦੁਨੀਆਂ ਦਾ ਅਜਿਹਾ ਦੇਸ਼ ਜਿੱਥੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਬਣਾਉਣ ਦੀ ਇਜ਼ਾਜਤ ਨਹੀਂ ਮਿਲੀ

(ਪੰਜਾਬ ਸਪੈਕਟਰਮ ਨਿਊਜ) ਬੀਤੇ ਦਿਨੀਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਿੲਜਰਾਈਲ ਦੇ ਦੌਰੇ ਤੇ ਗਏ ਸਨ, ਭਾਵੇਂ ਕਿ ਿੲਜਰਾਈਲ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਿੲਜਰਾਈਲ ਵਿੱਚ ਕੰਮ ਕਾਰ ਦੀ ਤਲਾਸ਼ ਵਿੱਚ ਪੰਜਾਬ ਤੋਂ ਜਾ ਕੇ ਵੱਸੇ ਸਿੱਖਾਂ ਦਾ ਿੲੱਕ ਵਫ਼ਦ ਉਹਨਾਂ ਨੂੰ ਮਿਲਿਆ ਸੀ, ਕਿ ਉਹ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਇਜਰਾਈਲ ਸਰਕਾਰ ਨੂੰ ਕਹਿ ਕੇ ਇੱਥੇ ਗੁਰਦੁਆਰਾ ਸਾਹਿਬ ਬਣਵਾਉਣ ਦੀ ਿੲਜਾਜਤ ਲੈ ਦੇਣ, ਤਾਂ ਜੋ ਉੱਥੇ ਵਸਦੇ ਸਿੱਖ ਆਪਣੇ ਧਰਮ, ਬੋਲੀ ਤੇ ਸਭਿਆਚਾਰ ਨਾਲ ਜੁੜੇ ਰਹਿ ਸਕਣ । ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਜਰਾਿੲਲ ਵਿੱਚ ਸਥਿਤ ਭਾਰਤੀ ਹਾਈ-ਕਮਿਸ਼ਨ ਤੋਂ ਮਦਦ ਲੈਣ ਦੀ ਕੋਸ਼ਿਸ਼ ਕਰਨ, ਕਿਉਕਿ ਭਾਰਤ ਦੇ ਿੲਜਰਾਈਲ ਨਾਲ ਬਹੁਤ ਵਧੀਆ ਸੰਬੰਧ ਹਨ, ਅਰਬਾਂ ਡਾਲਰ ਦਾ ਵਪਾਰ ਦੋਵਾ ਦੇਸ਼ਾਂ ਵਿਚਕਾਰ ਹੁੰਦਾ ਹੈ, ਿੲਸ ਤੋਂ ਿੲਲਾਵਾ ਭਾਰਤ ਵੱਡੀ ਗਣਿਤੀ ਵਿੱਚ ਇਜਰਾਈਲ ਤੋਂ ਹਥਿਆਰਾ ਖਰੀਦਦਾ ਹੈ ।

ਜਿਸ ਮਗਰੋਂ ਸਿੱਖਾਂ ਨੇ ਭਾਰਤੀ ਹਾਈ-ਕਮਿਸ਼ਨ ਨਾਲ ਗੱਲ-ਬਾਤ ਕੀਤੀ ਤਾਂ ਅਧਿਕਾਰੀਆ ਨੇ ਕਿਹਾ ਕਿ ਅਸੀਂ ਭਾਰਤੀ ਹਾਈ ਕਮਿਸ਼ਨ ਵੱਲੋਂ ਿੲਸ ਮਾਮਲੇ ਵਿੱਚ ਤੁਹਾਡੀ ਕੋਈ ਖ਼ਾਸ ਮਦਦ ਨਹੀਂ ਕਰ ਸਕਦੇ ਿੲਜਰਾਈਲ ਿੲੱਕ ਯਹੂਦੀ ਦੇਸ਼ ਹੈ, ਿੲੱਥੋ ਦੇ ਕਾਨੂੰਨ ਿੲਹੋ ਜਿਹੇ ਮਾਮਲਿਆ ਵਿੱਚ ਬਹੁਤ ਸਖ਼ਤ ਹਨ ਅਸੀਂ ਕੁਝ ਨਹੀਂ ਕਰ ਸਕਦੇ । ਿੲਸ ਕਾਰਨ ਉੱਥੇ ਵਸਦੇ ਸਿੱਖ ਹੁਣ ਨਿਰਾਸ਼ ਹਨ ਤੇ ਉਮੀਦ ਕਰਦੇ ਹਨ ਕਿ ਕਿਸੇ ਨਾਂ ਕਿਸੇ ਤਰੀਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਬਣਾਉਣ ਦੀ ਿੲਜਾਜਤ ਮਿਲ ਸਕੇ ।

Check Also

TikTok ਨੂੰ ਗੂਗਲ ਨੇ ਭਾਰਤ ’ਚ ਕੀਤਾ ਬਲਾਕ

ਮਦਰਾਸ ਹਾਈਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਗੂਗਲ ਨੇ ਚੀਨੀ ਵੀਡੀਓ ਐਪ ਟਿਕਟਾਕ …