ਭਾਰਤੀ ਫੌਜ ਦੀ ਕਿਸੇ ਵੀ ਸਿੱਖ ਵਿਰੋਧੀ ਕਾਰਵਾਈ ਦਾ ਦੁਨੀਆ ਭਰ ਦੇ ਸਿੱਖ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਨਗੇ – ਮਾਨ

By November 5, 2018


(ਫ਼ਤਹਿਗੜ੍ਹ ਸਾਹਿਬ, 5 ਅਕਤੂਬਰ) “ਜਦੋਂ 1984 ਦੇ ਸਮੇਂ ਸ. ਬਾਦਲ ਤੇ ਰਵਾਇਤੀ ਆਗੂਆਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ, ਬੀਜੇਪੀ-ਆਰ.ਐਸ.ਐਸ. ਨਾਲ ਮਿਲੀਭੁਗਤ ਦੀ ਬਦੌਲਤ ਸਿੱਖ ਕੌਮ ਵਿਚ ਇਨ੍ਹਾਂ ਦੀ ਸਾਂਖ ਖ਼ਤਮ ਹੋ ਗਈ ਸੀ ਤਾਂ ਇਨ੍ਹਾਂ ਰਵਾਇਤੀ ਆਗੂਆਂ ਨੇ ਉਸ ਸਮੇਂ ਪੰਜਾਬ ਦੇ ਗਵਰਨਰ ਕੋਲ ਸਿ਼ਕਾਇਤ ਕੀਤੀ ਕਿ ਅਸੀਂ ਤਾਂ ਹਮੇਸ਼ਾਂ ਇੰਡੀਆਂ ਤੇ ਹਿੰਦੂਤਵ ਹੁਕਮਰਾਨਾਂ ਦੇ ਵਫ਼ਾਦਾਰ ਰਹੇ ਹਾਂ । ਇਸ ਲਈ ਜਿੰਨਾਂ ਸਮਾਂ ਸੰਤ ਭਿੰਡਰਾਂਵਾਲਿਆ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਕੱਢਕੇ ਅਲੱਗ-ਥਲੱਗ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਅਸੀਂ ਸਰਕਾਰ ਨਹੀਂ ਬਣਾ ਸਕਾਂਗੇ । ਇਸ ਲਈ ਮਿਲਟਰੀ ਹਮਲਾ ਕਰਨਾ ਪਵੇਗਾ । ਇਨ੍ਹਾਂ ਦੇ ਮਸਵਰੇ ਨਾਲ ਹੀ ਇੰਦਰਾ ਗਾਂਧੀ ਅਤੇ ਉਸ ਸਮੇਂ ਦੇ ਫ਼ੌਜ ਦੇ ਮੁੱਖੀ ਜਰਨਲ ਵੈਦਿਆ ਨੇ ਬਲਿਊ ਸਟਾਰ ਦਾ ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨਾਲ ਮਿਲਕੇ ਹਮਲਾ ਕੀਤਾ । ਉਸੇ ਤਰ੍ਹਾਂ ਬਲਿਊ ਸਟਾਰ-2 ਕਰਵਾਉਣ ਲਈ ਸ੍ਰੀ ਮੋਦੀ ਤੇ ਜਰਨਲ ਰਾਵਤ ਵੱਲੋਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੁੱਧ ਸਾਜਿ਼ਸ ਰਚੀ ਗਈ ਹੈ (ਠਹੲ ਠਰਬਿੁਨੲ 4 /11/2018)। ਤਾਂ ਕਿ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਜਿਵੇਂ ਇੰਦਰਾ ਗਾਂਧੀ ਨੇ ਸਮੁੱਚੇ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਅਤੇ ਸਭ ਹਿੰਦੂਆਂ ਨੂੰ ਆਪਣੇ ਮਗਰ ਲਗਾਉਣ ਲਈ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ, ਉਸੇ ਤਰ੍ਹਾਂ ਹੁਣ ਸ੍ਰੀ ਮੋਦੀ ਅਤੇ ਜਰਨਲ ਰਾਵਤ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਵਿਰੁੱਧ ਉਸੇ ਤਰ੍ਹਾਂ ਦੀ ਕਾਰਵਾਈ ਕਰਨ ਉਤੇ ਅਮਲ ਕਰ ਰਹੇ ਹਨ । ਜੇ ਕੋਈ ਅਜਿਹੀ ਮਨੁੱਖਤਾ ਵਿਰੋਧੀ ਤੇ ਸਿੱਖ ਕੌਮ ਵਿਰੋਧੀ ਕਾਰਵਾਈ ਹੋਈ ਤਾਂ 86 ਜਮਹੂਰੀਅਤ ਪਸੰਦ ਮੁਲਕਾਂ ਵਿਚ ਜਿਥੇ ਵੱਡੀ ਗਿਣਤੀ ਵਿਚ ਸਿੱਖ ਕੌਮ ਵੱਸਦੀ ਹੈ, ਚੁੱਪ ਕਰਕੇ ਨਹੀਂ ਬੈਠਣਗੇ ਅਤੇ ਇਨ੍ਹਾਂ ਹੁਕਮਰਾਨਾਂ ਦੀ ਸਾਜਿ਼ਸ ਦਾ ਡੱਟਕੇ ਮੁਕਾਬਲਾ ਕਰਨਗੇ ਅਤੇ ਇਸਦੇ ਇੰਡੀਆ ਵਿਰੁੱਧ ਨਿਕਲਣ ਵਾਲੇ ਕੌਮਾਂਤਰੀ ਨਤੀਜਿਆ ਲਈ ਹੁਕਮਰਾਨ ਤੇ ਹਿੰਦ ਫ਼ੌਜ ਜਿੰਮੇਵਾਰ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ-ਫ਼ੌਜ ਦੇ ਮੁੱਖੀ ਜਰਨਲ ਰਾਵਤ ਅਤੇ ਸ੍ਰੀ ਮੋਦੀ ਵੱਲੋਂ ਸਟੇਟਲੈਸ ਸਿੱਖ ਕੌਮ ਵਿਰੁੱਧ ਤੇ ਪੰਜਾਬ ਸੂਬੇ ਵਿਰੁੱਧ ਰਚੀ ਸਾਜਿ਼ਸ ਦਾ ਗੰਭੀਰ ਤੇ ਸਖ਼ਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ ।




Tags: , , , ,