ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੋਰਾਨ ਸਿੱਖਾਂ ਉੱਤੇ ਡਾਂਗ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਹੁਣ ਬੋਲਣ ਤੇ ਤੁਰਨ ਫਿਰਨ ਤੋਂ ਅਸਮਰੱਥ

By November 5, 2018


(ਹੁਸ਼ਿਆਰਪੁਰ-ਪੰਜਾਬ) ਿੲੱਥੋ ਦੇ ਕਸਬਾ ਟਾਂਡਾ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਰਸ਼ਪਾਲ ਪੰਜਾਬ ਪੁਲਿਸ ਦੀ 13ਵੀ ਬਟਾਲੀਅਨ ਵਿੱਚ ਹੈੱਡ ਕਾਂਸਟੇਬਲ ਸੀ, ਉਸ ਦੀ ਡਿਉਟੀ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਧਰਨਾ ਦੇ ਰਹੇ ਸਿੱਖਾਂ ਉੱਤੇ ਕਾਬੂ ਰੱਖਣ ਲਈ ਕੋਟਕਪੂਰੇ ਚੌਕ ਵਿੱਚ ਸੀ , ਜਿੱਥੇ ਕੀ ਧਰਨਾ ਦੇ ਰਹੇ ਸਿੱਖਾਂ ਨੂੰ ਖਦੇੜਣ ਲਈ ਪੁਲਿਸ ਵੱਲੋਂ ਕੀਤੇ ਗਏ ਲਾਠੀ-ਚਾਰਜ ਕਾਰਨ ਧਰਨਾਕਰੀਆ ਤੇ ਪੁਲਿਸ ਵਿੱਚ ਟਕਰਾ ਹੋ ਗਿਆ ਜਿਸ ਕਾਰਨ ਰਸ਼ਪਾਲ ਜਖਮੀ ਹੋ ਗਿਆ ਸੀ, ਤੇ ਹੁਣ ਉਹ ਬੋਲਣ ਤੇ ਤੁਰਨ ਫਿਰਨ ਤੋਂ ਵੀ ਅਸਮਰੱਥ ਹੋ ਗਿਆ ਹੈ, ਿੲਸ ਦੋਰਾਨ ਡਾਕਟਰਾਂ ਨੂੰ ਉਸ ਦੇ ਸਿਰ ਿੲੱਕ ਹਿੱਸਾ ਵੀ ਕੱਟਣਾ ਪਿਆ ।

ਬੀਤੇ 31 ਅਗਸਤ ਨੂੰ ਪੰਜਾਬ ਪੁਲਿਸ ਵੱਲੋਂ ਉਸ ਨੂੰ ਰਿਟਾਇਰਮੈਂਟ ਦੇ ਕੇ ਪੈਨਸ਼ਨ ਤੇ ਭੇਜ ਦਿੱਤਾ ਹੈ, ਪਰ ਉਸ ਦਾ ਪਰਿਵਾਰ ਸਰਕਾਰ ਤੋਂ ਹੋਰ ਆਰਥਿਕ ਮਦਦ ਦੀ ਮੰਗ ਕਰ ਰਿਹਾ ਹੈ ।
Tags: , ,