Home / ਤਾਜ਼ਾ ਖਬਰਾਂ / ਕੇਜਰੀਵਾਲ ਵੱਲੋਂ ਸੁਖਪਾਲ ਖਹਿਰਾ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਮਗਰੋਂ ਵੱਡੀ ਪੱਧਰ ਤੇ ਪੰਜਾਬੀ ਵਰਕਰਾਂ ਵਿੱਚ ਰੋਸ ।

ਕੇਜਰੀਵਾਲ ਵੱਲੋਂ ਸੁਖਪਾਲ ਖਹਿਰਾ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਮਗਰੋਂ ਵੱਡੀ ਪੱਧਰ ਤੇ ਪੰਜਾਬੀ ਵਰਕਰਾਂ ਵਿੱਚ ਰੋਸ ।

(ਚੰਡੀਗੜ – ਪੰਜਾਬ) ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਹੱਕਾਂ ਤੇ ਕੁਝ ਸਿੱਖ ਮੰਗਾਂ ਦੇ ਮੁੱਦਿਆ ਤੇ ਪਾਰਟੀ ਨਾਲ ਨਰਾਜ਼ ਚੱਲ ਰਹੇ ਸੁਖਪਾਲ ਖਹਿਰਾ ਤੇ ਉਹਨਾਂ ਦੇ ਸਾਥੀਆ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ।

ਿੲਸ ਮਗਰੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ, ਿੲਸ ਤੋਂ ਿੲਲਾਵਾ ਕੇਜਰੀਵਾਲ ਵੱਲੋਂ ਵਾਰ ਵਾਰ ਦਿੱਲੀ ਵਿੱਚ ਪ੍ਰਦੂਸ਼ਨ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ੁੰਮੇਵਾਰ ਠਹਿਰਾਉਣ ਕਾਰਨ ਤੇ SYL ਨਹਿਰ ਦੇ ਮੁੱਦੇ ਤੇ ਬੇਤੁਕੇ ਬਿਆਨ ਦੇਣ ਕਾਰਨ ਵੀ ਪੰਜਾਬ ਦੇ ਲੋਕਾਂ ਵਿੱਚ ਗ਼ੁੱਸਾ ਹੈ ।

ਸ਼ੋਸ਼ਲ ਮੀਡੀਆ ਤੇ ਵੱਡੀ ਗਿਣਤੀ ਵਿੱਚ ਆਪ ਸਮਰਥਕ ਕੇਜਰੀਵਾਲ ਤੇ ਉਸ ਦੇ ਸਮਰਥਕਾਂ ਦਾ ਵਿਰੋਧ ਕਰਦੇ ਨਜ਼ਰ ਆਏ, ਕਈਆਂ ਨੇ ਤਾਂ ਪਾਰਟੀ ਦੇ ਝੰਡੇ ਆਦਿ ਸਾੜ ਕੇ ਸ਼ੋਸ਼ਲ ਮੀਡੀਆ ਤੇ ਤਸਵੀਰਾਂ ਵੀ ਅੱਪਲੋਡ ਕੀਤੀਆਂ, ਹੁਣ ਚਰਚਾ ਹੈ ਕਿ ਸੁਖਪਾਲ ਖਹਿਰਾ ਕਦੋਂ ਨਵੀਂ ਧਿਰ ਦੀ ਸਥਾਪਨਾ ਦਾ ਐਲਾਨ ਕਰਦੇ ਹਨ ਤੇ ਉਹਨਾਂ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਿੲਹ 2019 ਦੀਆ ਚੋਣਾਂ ਚ ਪਤਾ ਲੱਗੇਗਾ ।

Check Also

ਹਿੰਦੂ ਅੱਤਵਾਦਣ ਸਾਧਵੀ ਪ੍ਰਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤੀ ਟਿਕਟ

ਦਿੱਲੀ, 17 ਅਪ੍ਰੈਲ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਇੱਕ ਹੋਰ ਸੂਚੀ …