Home / ਤਾਜ਼ਾ ਖਬਰਾਂ / ਸਿੱਖਾਂ ਦੀ ਕਿਸੇ ਵੀ ਲਹਿਰ ਨੂੰ ਦਬਾਉਣ ਲਈ ਸਾਨੂੰ ਅਗਾੰਊ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ- ਭਾਰਤੀ ਫ਼ੌਜ ਮੁੱਖੀ

ਸਿੱਖਾਂ ਦੀ ਕਿਸੇ ਵੀ ਲਹਿਰ ਨੂੰ ਦਬਾਉਣ ਲਈ ਸਾਨੂੰ ਅਗਾੰਊ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ- ਭਾਰਤੀ ਫ਼ੌਜ ਮੁੱਖੀ

(ਚੰਡੀਗੜ- ਪੰਜਾਬ) “ਭਾਰਤ ਦੀ ਅੰਦਰੂਨੀ ਸਿਕਓਰਟੀ ਅਤੇ ਸਮੱਸਿਆਵਾਂ” ਸਬੰਧੀ ਿੲੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਰਤੀ ਫੌਜ ਦੇ ਮੁੱਖੀ ਵਿਪਨ ਰਾਵਤ ਨੇ ਕਿਹਾ ਕਿ ” ਸਾਨੂੰ ਿੲਹ ਨਹੀਂ ਸੋਚਣਾ ਚਾਹੀਦਾ ਕਿ ਪੰਜਾਬ ਸਮੱਸਿਆ ਖਤਮ ਹੋ ਚੁੱਕੀ ਹੈ, ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ ਅਸੀਂ ਉਸ ਦੇ ਬਾਰੇ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੇ, ਖਾਲਿਸਤਾਨ ਪੱਖੀ ਖਾੜਕੂ ਜੱਥੇਬੰਦੀਆ ਵੱਲੋਂ ਪੰਜਾਬ ਵਿੱਚ ਖਾੜਕੂ ਸਰਗਰਮੀਆਂ ਨੂੰ ਤੇਜ਼ ਕਰਨ ਦੇ ਯਤਨ ਲੰਮੇ ਸਮੇਂ ਤੋਂ ਹੁੰਦੇ ਰਹੇ ਹਨ, ਿੲਸ ਤੋਂ ਿੲਲਾਵਾ ਵਿਦੇਸ਼ਾਂ ਵਿੱਚ ਵਸਦੇ ਸਿੱਖ ਅਤੇ ਸਿੱਖ ਜੱਥੇਬੰਦੀਆਂ ਅਜ਼ਾਦ ਖਾਲਿਸਤਾਨ ਦੀ ਲਹਿਰ ਦਾ ਸਮਰਥਨ ਕਰਦੀਆ ਹਨ, ਜਿਸ ਕਾਰਨ ਪੰਜਾਬ ਵਿੱਚ ਗੜਬੜੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਿੲਸ ਤੋਂ ਪਹਿਲਾਂ ਮਹੌਲ ਸਾਡੇ ਹੱਥੋਂ ਨਿਕਲ ਜਾਵੇ, ਸਾਨੂੰ ਕਿਸੇ ਵੀ ਤਰਾਂ ਦੀ ਕਾਰਵਾਈ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ।”

ਭਾਰਤੀ ਫੌਜ ਮੁੱਖੀ ਦੇ ਿੲਸ ਬਿਆਨ ਨੂੰ ਲੈ ਕੇ ਭਾਰਤ ਦੇ ਵੱਖ – ਵੱਖ ਮੀਡੀਆ ਚੈਨਲਾ ਖਾਸ ਕਰ ਰਿਪਬਲਿਕ ਟੀਵੀ, ਜੀ ਨਿਊਜ, Times Now ਆਦਿ ਉੱਤੇ ਕਾਫੀ ਮਸਾਲਾ ਲਾ ਕੇ ਪੇਸ਼ ਕੀਤਾ ਗਿਆ।

ਦੂਜੇ ਪਾਸੇ ਪੰਜਾਬ ਦੇ ਲੋਕਾਂ ਖ਼ਾਸ ਕਰ ਸਿੱਖਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ 2019 ਵਿੱਚ ਅੰਤ ਰਹੀਆ ਲੋਕ ਸਭਾ ਚੋਣਾਂ ਤੋਂ ਪਹਿਲਾ ਿੲਹੋ ਜਿਹੀ ਬਿਆਨਬਾਜੀ ਕਰਕੇ ਭਾਰਤ ਵਿੱਚ ਸਿੱਖਾਂ ਖਿਲਾਫ ਨਫ਼ਰਤ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ, ਤਾਂ ਜੋ ਬਹੁ ਗਿਣਤੀ ਹਿੰਦੂ ਤਬਕੇ ਨੂੰ ਸਿੱਖਾਂ ਖਿਲਾਫ ਭੜਕਾ ਕੇ ਵੋਟ ਬੈਂਕ ਨੂੰ ਪੱਕਾ ਕੀਤਾ ਜਾ ਸਕੇ ।

Check Also

ਹਿੰਦੂ ਅੱਤਵਾਦਣ ਸਾਧਵੀ ਪ੍ਰਗਿਆ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤੀ ਟਿਕਟ

ਦਿੱਲੀ, 17 ਅਪ੍ਰੈਲ- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਇੱਕ ਹੋਰ ਸੂਚੀ …