ਮਨਜੀਤ ਸਿੰਘ ਜੀਕੇ ਪ੍ਰਧਾਨਗੀ ਛੱਡ ਹੋਏ ਅੰਡਰਗ੍ਰਾਊਂਡ

By October 8, 2018


ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੀ ਸਥਾਪਨਾ ਦੇ 98ਵੇਂ ਸਾਲ ਵਿਚ ਅੰਦਰੂਨੀ ਅਤੇ ਬਾਹਰੀ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ। ਸਾਲ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਅਤੇ ਪੰਜਾਬ ਦੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਪਾਰਟੀ ਵਿਚ ਅੰਦਰੂਨੀ ਘਮਾਸਾਨ ਮਚ ਗਿਆ ਹੈ। ਨਤੀਜੇ ਵਜੋਂ ਪੰਜਾਬ ਵਿਚ ਸ਼ੁਰੂ ਹੋਈ ਬਗਾਵਤ ਦੀ ਹਨੇਰੀ ਹੁਣ ਦਿੱਲੀ ਪਹੁੰਚ ਗਈ ਹੈ। ਜਿਥੇ ਸੀਨੀਅਰ ਅਕਾਲੀ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਬਗਾਵਤ ਦੀ ਰਾਹ ਤੁਰ ਪਏ ਹਨ। ਜੀ. ਕੇ. ਨੇ ਬੇਅਦਬੀ ਮਾਮਲੇ ‘ਤੇ ਪਾਰਟੀ ਦੇ ਆਤਮਘਾਤੀ ਰੁਖ਼ ਨਾਲ ਇਤਫਾਕ ਨਾ ਰੱਖਦਿਆਂ ਕਮੇਟੀ ਪ੍ਰਧਾਨ ਦੀ ਕੁਰਸੀ ਛੱਡ ਦਿੱਤੀ ਹੈ। ਨਾਲ ਹੀ ਉਹ ਆਪਣੀ ਪਾਵਰ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਦੇ ਕੇ ਅਗਿਆਤਵਾਸ ‘ਚ ਚਲੇ ਗਏ ਹਨ। ਜੀ. ਕੇ. ਤੋਂ ਬਾਅਦ ਕੁਝ ਹੋਰ ਪੁਰਾਣੇ ਟਕਸਾਲੀ ਅਕਾਲੀ ਹਨ, ਜੋ ਇਸ ਰਾਹ ‘ਤੇ ਤੁਰ ਸਕਦੇ ਹਨ।
Source Jagbani