Home / ਮੁੱਖ ਖਬਰਾਂ / ਵਾਇਰਲ ਵੀਡੀਓ ਤੋਂ ਬਾਅਦ ਐਮ. ਆਰ. ਟੀਕਾਕਰਨ ਮੁਹਿੰਮ ਦਾ ਮਾਪਿਆਂ ਵਲੋਂ ਵਿਰੋਧ

ਵਾਇਰਲ ਵੀਡੀਓ ਤੋਂ ਬਾਅਦ ਐਮ. ਆਰ. ਟੀਕਾਕਰਨ ਮੁਹਿੰਮ ਦਾ ਮਾਪਿਆਂ ਵਲੋਂ ਵਿਰੋਧ

ਕੇਂਦਰ ਸਰਕਾਰ ਵਲੋਂ 2020 ਤੱਕ ਦੇਸ਼ ਅੰਦਰੋਂ ਖ਼ਸਰਾ ਅਤੇ ਰੁਬੇਲਾ ਵਾਇਰਸ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਐਮ.ਆਰ. ਟੀਕਾਕਰਨ ਮੁਹਿੰਮ ਪੰਜਾਬ ਅੰਦਰ 1 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਪੰਜਾਬ ਦੇ ਨਾਲ-ਨਾਲ ਸਮੂਹ ਜ਼ਿਲਿ੍ਹਆਂ ਅੰਦਰ ਪ੍ਰਸ਼ਾਸਨ ਵਲੋਂ ਵੀ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ | ਇਸ ਲਈ ਜਿਥੇ ਸਮੂਹ ਜ਼ਿਲਿ੍ਹਆਂ ਅੰਦਰ ਪ੍ਰੋਗਰਾਮ ਇੰਚਾਰਜ ਲਗਾਏ ਗਏ ਹਨ, ਉਥੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦੀਆਂ ਟੀਮਾਂ ਵੀ ਬਣਾ ਦਿੱਤੀਆਂ ਹੋਈਆਂ ਹਨ ਅਤੇ ਨਾਲ ਹੀ ਟੀਕੇ ਵੀ ਜ਼ਿਲ੍ਹਾ ਹੈੱਡ ਕੁਆਟਰਾਂ ‘ਤੇ ਪਹੰੁਚ ਚੁੱਕੇ ਹਨ |

ਇਹ ਟੀਕਾਕਰਨ ਮੁਹਿੰਮ ਸਰਕਾਰੀ ਤੇ ਗੈਰ ਸਰਕਾਰੀ ਸਮੂਹ ਸਕੂਲਾਂ ਅੰਦਰ ਚਲਾਈ ਜਾਣੀ ਹੈ, ਜਿਥੇ 9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਨੂੰ ਇਹ ਟੀਕੇ ਲਗਾਏ ਜਾਣੇ ਹਨ | ਇਸ ਤਹਿਤ ਜਦੋਂ ਸਿਹਤ ਵਿਭਾਗ ਵਲੋਂ ਸਕੂਲਾਂ ਅੰਦਰ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਵਿਚ ਮਾਪਿਆਂ ਵਲੋਂ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਪਣੇ ਬੱਚਿਆਂ ਨੂੰ ਇਹ ਟੀਕਾ ਨਾ ਲਗਾਉਣ ਲਈ ਕਿਹਾ ਜਾ ਰਿਹਾ ਹੈ | ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਦੋ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਇਹ ਟੀਕਾ ਬੱਚਿਆਂ ਨੂੰ ਕਿਸੇ ਸਾਜ਼ਿਸ਼ ਤਹਿਤ ਲਗਾਇਆ ਜਾ ਰਿਹਾ ਹੈ | ਇਹ ਟੀਕਾ ਲੱਗਣ ਤੋਂ ਬਾਅਦ ਜਵਾਨੀ ਦੀ ਉਮਰ ਵਿਚ ਸਬੰਧਿਤ ਬੱਚੇ ਨਪੁੰਸਕ ਹੋ ਜਾਣਗੇ | ਹਾਲਾਤ ਇਹ ਹਨ ਕਿ ਇਹ ਵੀਡੀਓ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀਆਂ ਸਗੋਂ ਤੇਜ਼ ਰਫ਼ਤਾਰ ਨਾਲ ਹਰੇਕ ਵਿਅਕਤੀ ਤੱਕ ਪਹੁੰਚ ਗਈਆਂ ਹਨ | ਇਥੇ ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼, ਕੇਰਲਾ, ਉੱਤਰਾਖੰਡ, ਆਂਧਰਾ ਪ੍ਰਦੇਸ਼, ਗੋਆ, ਕਰਨਾਟਕਾ, ਤਾਮਿਲਨਾਡੂ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ 13 ਰਾਜਾਂ ਅੰਦਰ ਕਰੀਬ 8 ਕਰੋੜ ਬੱਚਿਆਂ ਨੰੂ ਇਹ ਟੀਕਾ ਲੱਗ ਚੁੱਕਾ ਹੈ | ਇਸ ਸਬੰਧ ‘ਚ ਜਦੋਂ ਸਬੰਧਿਤ ਡਾਕਟਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੇ ਗ਼ਲਤ ਤਰੀਕੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈਆਂ ਹਨ | ਉਨ੍ਹਾਂ ਕਿਹਾ ਕਿ ਇਹ ਟੀਕਾ ਡਬਲਯੂ.ਐਚ.ਓ. ਅਤੇ ਯੂਨੀਸਫ਼ ਵਲੋਂ ਮੁਹੱਈਆ ਕਰਵਾਇਆ ਗਿਆ ਹੈੇ ਜਿਸ ‘ਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਹੋਣਾ ਚਾਹੀਦਾ ਹੈ | ਉਨ੍ਹਾਂ ਇਸ ਸਬੰਧੀ ਮਾਪਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ |

Check Also

TikTok ਨੂੰ ਗੂਗਲ ਨੇ ਭਾਰਤ ’ਚ ਕੀਤਾ ਬਲਾਕ

ਮਦਰਾਸ ਹਾਈਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਗੂਗਲ ਨੇ ਚੀਨੀ ਵੀਡੀਓ ਐਪ ਟਿਕਟਾਕ …

Leave a Reply

Your email address will not be published.