ਭਾਈ ਮਿੰਟੂ ਦੀ ਸ਼ਹਾਦਤ ਨਾ ਪੂਰਾ ਹੋਣ ਵਾਲਾ ਘਾਟਾ-ਖ਼ਾਲਿਸਤਾਨ ਲਿਬਰੇਸ਼ਨ ਫੋਰਸ

By April 27, 2018 0 Comments


ਜਲੰਧਰ, 26 ਅਪ੍ਰੈਲ (ਮੇਜਰ ਸਿੰਘ)-ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨੇ ਸ: ਹਰਮਿੰਦਰ ਸਿੰਘ ਮਿੰਟੂ ਨੂੰ ਕੌਮੀ ਸੰਘਰਸ਼ ਦਾ ਸ਼ਹੀਦ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸ਼ਹਾਦਤ ਨਾਲ ਕੌਮ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ | ਫੋਰਸ ਦੇ ਬੁਲਾਰੇ ਭਾਈ ਜਸਵਿੰਦਰ ਸਿੰਘ ਨੇ ਦਸਤਖ਼ਤ ਹੇਠ ਜਾਰੀ ਬਿਆਨ ‘ਚ ਕਿਹਾ ਹੈ ਕਿ ਉਨ੍ਹਾਂ ਘਰ-ਬਾਰ ਤੇ ਪਰਿਵਾਰਕ ਮੋਹ ਤਿਆਗ ਕੇ ਇਸ ਪਵਿੱਤਰ ਮਾਰਗ ਉੱਪਰ ਚੱਲਣ ਦਾ ਫ਼ੈਸਲਾ ਕੀਤਾ ਤੇ ਉਨ੍ਹਾਂ ਯੂਰਪ, ਇੰਗਲੈਂਡ, ਕੈਨੇਡਾ ਸਮੇਤ ਦੁਨੀਆ ਦੇ ਵੱਖ-ਵੱਖ ਮੁਲਕਾਂ ‘ਚ ਜਾ ਕੇ ਸਿੱਖ ਕੌਮ ਦੀ ਆਜ਼ਾਦੀ ਦੀ ਜੰਗ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਭਾਈ ਮਿੰਟੂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਕੁਦਰਤੀ ਮੌਤ ਨਹੀਂ ਸਗੋਂ ਹਕੂਮਤ ਦੇ ਇਸ਼ਾਰੇ ਉੱਪਰ ਸ਼ਹੀਦ ਕੀਤਾ ਗਿਆ ਹੈ |
Source Ajit Jalandhar