ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ – ੧੬; “ਕਿਸੇ ਸਮੇਂ ਵੱਖਰੇ ਝੰਡੇ ਅਤੇ #ਡਲਹੌਜ਼ੀ ਨੂੰ ਵੀ ਪੰਜਾਬ’ਚ ਦੁਬਾਰਾ ਸ਼ਾਮਲ ਕਰਨ ਦੀ ਮੰਗ ਸੀ, ਅੱਜ ਚੰਡੀਗੜ੍ਹ ਦਾ ਕੋਈ ਜ਼ਿਕਰ ਨਹੀੰ ਕਰਦਾ”

By April 20, 2018 0 Comments


ਜੇਕਰ ਹਿਮਾਚਲ ਪ੍ਰਦੇਸ਼ ਅਤੇ ਹਰਿਆਣੇ ਵਾਲੇ ਪੰਜਾਬ ਤੋਂ ਹਿਸਾਬ ਮੰਗ ਰਹੇ ਹਨ ਤਾਂ ਹੁਣ ਸਮਾਂ ਹੈ ਕਿ ਹਿਸਾਬ-ਕਿਤਾਬ ਕਰ ਹੀ ਲਿਆ ਜਾਵੇ

ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ – ੧੬; “ਕਿਸੇ ਸਮੇਂ ਵੱਖਰੇ ਝੰਡੇ ਅਤੇ #ਡਲਹੌਜ਼ੀ ਨੂੰ ਵੀ ਪੰਜਾਬ’ਚ ਦੁਬਾਰਾ ਸ਼ਾਮਲ ਕਰਨ ਦੀ ਮੰਗ ਸੀ, ਅੱਜ ਚੰਡੀਗੜ੍ਹ ਦਾ ਕੋਈ ਜ਼ਿਕਰ ਨਹੀੰ ਕਰਦਾ”

ਅੱਜ ਅਸੀਂ ਕਿਤੇ ਭੁੱਲ ਤਾਂ ਨਹੀਂ ਗਏ ਕਿ ਕਿਹੜੇ-ਕਿਹੜੇ #ਪੰਜਾਬੀ_ਬੋਲਦੇ ਸਿੱਖ ਵਸੋਂ ਵਾਲੇ ਇਲਾਕਿਆਂ ਉੱਤੇ ਪੰਜਾਬ ਦਾ ਹੱਕ ਹੈ ਜਿਨ੍ਹਾਂ ਲਈ ਸਾਡੇ ਬੁਜ਼ਰਗ ਸੰਘਰਸ ਕਰਦੇ ਰਹੇ ਹਨ।
ਹੇਠ ਲਿਖੇ ਇਸ ਮਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਇਲਾਕੇ ਕਾਣੀ ਵੰਡ ਰਾਹੀਂ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਹਨ। 20 ਜੁਲਾਈ 1966 ਨੂੰ ਪਾਸ ਕੀਤੇ ਗਏ ਇਸ ਮਤੇ’ਚ ਪੰਜਾਬ ਨੂੰ ਉਹ ਅਧਿਕਾਰ ਅਤੇ ਪਦਵੀ ਦੀ ਮੰਗ ਵੀ ਕੀਤੀ ਗਈ ਜਿਹੜੀ ਜੰਮੂ ਕਸ਼ਮੀਰ ਰਿਆਸਤ ਨੂੰ ਪ੍ਰਾਪਤ ਹੈ; ਭਾਵ ਪੰਜਾਬ ਦਾ ਆਪਣਾ #ਵੱਖਰਾ_ਝੰਡਾ ਹੋਵੇ ਅਤੇ ਕਈ ਹੋਰ ਵੱਧ ਅਧਿਕਾਰ ਹੋਣ।

ਜਿਸ ਜਗਾ’ਤੇ ਅੰਗਰੇਜ਼ਾਂ ਨੇ 1849’ਚ ਪੰਜਾਬ ਨੂੰ ਆਪਣੇ ਕਬਜ਼ੇ’ਚ ਲੈਣ ਤੋਂ ਬਾਅਦ ਡਲਹੌਜ਼ੀ ਵਸਾਇਆ ਸੀ, ਉਹ ਥਾਂ ਉਸ ਸਮੇਂ ਪੰਜਾਬ ਦਾ ਇਲਾਕਾ ਸੀ ਅਤੇ ਬਾਅਦ ਵਿੱਚ ਵੀ ਉਹ ਪੰਜਾਬ ਦਾ ਹੀ ਹਿੱਸਾ ਰਿਹਾ। ਜਦੋਂ ਬੋਲੀ ਦੇ ਅਧਾਰ’ਤੇ ਸੂਬਿਆਂ ਦੀ ਵੰਡ ਕੀਤੀ ਜਾ ਰਹੀ ਸੀ ਤਾਂ ਡਲਹੌਜ਼ੀ ਸਮੇਤ ਹੋਰ ਬਹੁਤ ਸਾਰੇ ਪਹਾੜੀ ਇਲਾਕੇ ਜਿੱਥੋਂ ਦਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਨੇੜੇ ਸੀ ਅਤੇ ਬੋਲੀ ਵੀ ਪੰਜਾਬੀ ਸੀ ਉਹ ਹਿਮਾਚਲ’ਚ ਸ਼ਾਮਲ ਕਰ ਦਿੱਤੇ ਗਏ ਜਦੋਂ ਕਿ ਵੰਡ ਭਾਸ਼ਾ ਦੇ ਅਧਾਰ ਤੇ ਹੋ ਰਹੀ ਸੀ ਪਹਾੜਾਂ ਦੇ ਅਧਾਰ’ਤੇ ਨਹੀੰ ਅਤੇ ਕਾਫ਼ੀ ਸਾਰੇ ਸਿੱਖ ਵਸੋਂ ਵਾਲੇ ਪੰਜਾਬੀ ਇਲਾਕੇ ਹਰਿਆਣੇ ਅਤੇ ਰਾਜਸਥਾਨ’ਚ ਮਿਲਾ ਦਿੱਤੇ ਗਏ।

ਹੇਠਾਂ ਪੰਜਾਬੀ ਬੋਲਦੇ ਸਿੱਖ ਵਸੋੰ ਵਾਲੇ ਇਲਾਕਿਆਂ ਵਾਰੇ ਉਸ ਸਮੇਂ ਅਕਾਲੀ ਦਲ ਵੱਲੋੰ ਪਾਇਆ ਗਿਆ ਮਤਾ ਸਾਂਝਾ ਕਰ ਰਿਹਾ ਹਾਂ। ਉਸ ਮਤਾ ਦੇ ਅਧਾਰ’ਤੇ ਇਹ ਨਕਸ਼ਾ ਬਣਾਇਆ ਹੈ, ਜਿਸ ਦਾ ਦਾਇਰਾ ਇੱਕ ਲੱਖ ਵਰਗ ਕਿਲੋਮੀਟਰ ਤੋਂ ਜ਼ਿਆਦਾ ਹੈ ਜਦਕਿ ਅੱਜ ਦਾ ਪੰਜਾਬ 50 ਕੁ ਹਜ਼ਾਰ ਵਰਗ ਕਿਲੋਮੀਟਰ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਰਤ ਵੱਲੋੰ ਕੀਤੀ ਬਾਂਦਰ ਵੰਡ’ਚ ਅੱਧੇ ਤੋਂ ਵੀ ਜ਼ਿਆਦਾ ਪੰਜਾਬੀ ਇਲਾਕਾ ਖੁੱਸ ਗਿਆ ਹੈ।

ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤੇ ਨੰਬਰ 2, ਜਿਹੜਾ ਕਿ 20 ਜੁਲਾਈ 1966 ਨੂੰ ਪਾਸ ਕਿਤਾ ਗਿਆ ਉਹ ਮਤਾ ਇਉਂ ਹੈ:
1)ਜਿਹੜੇ ਸਿੱਖ ਇਲਾਕੇ, ਜਾਣ ਬੁਝ ਕੇ ਅਤੇ ਬਿਨਾਂ ਕਾਰਨ, ਨਵੇਂ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਹਨ ਅਤੇ ਜੋੜੇ ਨਹੀਂ ਗਏ, ਜਿਹਾ ਕਿ ਗੁਰਦਾਸਪੁਰ ਜ਼ਿਲੇ ਦਾ ਇਲਾਕਾ ਜਿਸ ਵਿੱਚ ਕਿ #ਡਲਹੌਜ਼ੀ ਸ਼ਾਮਲ ਹੈ, #ਅੰਬਾਲੇ ਦਾ ਜ਼ਿਲਾ, ਸਣੇ #ਚੰਡੀਗੜ੍ਹ, #ਪੰਜੋਰ, #ਕਾਲਕਾ ਤੇ #ਅੰਬਾਲਾ_ਸਦਰ ਦੇ ਅਤੇ #ਊਨੇ ਦੀ ਸਾਰੀ ਤਹਿਸੀਲ, #ਨਾਲਾਗੜ੍ਹ ਦਾ ਦੇਸ਼ ਨਾਮ ਦਾ ਇਲਾਕਾ, #ਸਰਸੇ ਦੀ ਤਹਿਸੀਲ, #ਗੂਹਲਾ ਸਬ-ਤਹਿਸੀਲ, ਸਣੇ #ਟੋਹਾਣਾ ਅਤੇ #ਰਤੀਆ ਬਲਾਕ ਜਿਹੜੇ ਕਿ #ਹਿਸਾਰ ਦੇ ਜ਼ਿਲੇ ਵਿੱਚ ਹਨ, ਅਤੇ #ਕਰਨਾਲ ਦੇ ਜ਼ਿਲੇ ਦਾ #ਸ਼ਾਹਬਾਦ ਬਲਾਕ, ਅਤੇ ਰਾਜਸਥਾਨ ਵਿੱਚ #ਗੰਗਾ_ਨਗਰ ਦਾ ਜ਼ਿਲਾ। ਇਨ੍ਹਾਂ ਇਲਾਕਿਆਂ ਨੂੰ ਝੱਟ ਪਟ ਪੰਜਾਬ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਰੇ ਸਿੱਖ ਵਸੋਂ ਦਾ ਇਲਾਕੇ ਇੱਕਠੇ ਹੋ ਸਕਣ। ਜਿਸ ਵਿੱਚ ਸਿੱਖਾਂ ਤੇ ਸਿੱਖੀ ਦੇ ਵਿਸ਼ੇਸ ਹੱਕ ਰਾਖਵੇਂ ਹੋਣ।
2) ਇਸ ਨਵੇਂ ਨਿਰਮਤ ਹੋਏ ਪੰਜਾਬ ਨੂੰ ਉਹੋ ਜਿਹੇ #ਅਧਿਕਾਰ ਤੇ #ਪਦਵੀ ਦਿੱਤੀ ਜਾਵੇ ਜਿਹੜੀ ਕਿ ਸੰਂਨ 1950 ਵਿੱਚ ਹਿਦੁਸਤਾਨ ਦੇ ਵਿਧਾਨ ਦੁਆਰਾ ਜੰਮੂ ਤੇ ਕਸ਼ਮੀਰ ਨੂੰ ਰਿਆਸਤ ਨੂੰ ਪ੍ਰਾਪਤ ਹੋਏ ਹਨ।

ਨੋਟ: ਇਹ ਨਕਸ਼ਾ ਮਤੇ’ਚ ਸ਼ਾਮਲ ਇਲਾਕੇ ਨੂੰ ਲੱਭ ਕੇ ਬਣਾਇਆ ਗਿਆ ਹੈ।

#ਸਤਵੰਤ_ਸਿੰਘ_ਗਰੇਵਾਲ
Tags: ,