ਕਠੁਆ ਗੈਂਗਰੇਪ: ਡਰ ਕਾਰਨ 8 ਸਾਲ ਦੀ ਬੱਚੀ ਆਸਿਫਾ ਦੇ ਪਰਿਵਾਰ ਨੇ ਛੱਡਿਆ ਪਿੰਡ

By April 13, 2018 0 Comments


ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕਠੁਆ ਇਲਾਕੇ ‘ਚ 8 ਸਾਲ ਦੀ ਬੱਚੀ ਨਾਲ ਗੈਂਗਰੇਪ ਅਤੇ ਕਤਲ ਦੇ ਬਾਅਦ ਵਿਰੋਧ ਪ੍ਰਦਰਸ਼ਨ ਅਤੇ ਰਾਜਨੀਤੀ ਦਾ ਦੌਰ ਜਾਰੀ ਹੈ। ਇਸ ਵਿਚਕਾਰ ਖਬਰ ਹੈ ਕਿ ਕਠੁਆ ਦੇ ਰਸਾਨਾ ਪਿੰਡ ‘ਚ ਰਹਿਣ ਵਾਲਾ ਪੀੜਤਾ ਦਾ ਪਰਿਵਾਰ ਮੰਗਲਵਾਰ ਨੂੰ ਡਰ ਦੇ ਚੱਲਦੇ ਪਿੰਡ ਛੱਡ ਦੇ ਜਾ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰ ਐਸੋਸੀਏਸ਼ਨ ਵੱਲੋਂ ਜੰਮੂ-ਕਸ਼ਮੀਰ ਪੁਲਸ ਦੀ ਜਾਂਚ ਪ੍ਰੀਕ੍ਰਿਆ ‘ਚ ਸਵਾਲ ਚੁੱਕੇ ਹੋਏ ਵਿਰੋਧ ਪ੍ਰਦਰਸ਼ਨ ਅਤੇ ਹੜਤਾਲ ਦੇ ਚੱਲਦੇ ਬੱਚੀ ਦਾ ਪਰਿਵਾਰ ਦਹਿਸ਼ਤ ‘ਚ ਸੀ।

ਆਸਿਫਾ ਦੇ ਪਿਤਾ ਮੁਹਮੰਦ ਯੂਸੁਫ ਪੁਰਵਾਲਾ ਆਪਣੀ ਪਤਨੀ, ਦੋ ਬੱਚੇ ਅਤੇ ਪਸ਼ੂਆਂ ਨੂੰ ਲੈ ਕੇ ਕਿਸੇ ਹੋਰ ਜਗ੍ਹਾ ਚਲੇ ਗਏ ਹਨ। ਇਸ ਤੋਂ ਪਹਿਲੇ ਇਹ ਕਿਹਾ ਜਾ ਰਿਹਾ ਸੀ ਕਿ ਪਰਿਵਾਰ ਅਗਲੇ ਮਹੀਨੇ ਕਸ਼ਮੀਰ ਛੱਡਣ ਦੀ ਯੋਜਨਾ ਬਣਾ ਰਿਹਾ ਸੀ। ਹੁਰੀਅਤ ਕਾਨਫਰੰਸ ਦੇ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੂਕ ਨੇ ਵੀਰਵਾਰ ਨੂੰ ਰਾਜ ਪ੍ਰਸ਼ਾਸਨ ਅਤੇ ਪੁਲਸ ‘ਤੇ ਚੁੱਪ ਰਹਿਣ ਦਾ ਦੋਸ਼ ਲਗਾਇਆ ਜਦਕਿ ਜੰਮੂ ਬਾਰ ਐਸੋਸੀਏਸ਼ਨ ਨੇ ਭੀਮ ਸਿੰਘ ਦੀ ਅਗਵਾਈ ਵਾਲੀ ਪੈਂਥਰ ਪਾਰਟੀ ਦੇ ਸਹਿਯੋਗ ਨਾਲ ‘ਬਲਾਤਕਾਰੀਆਂ ਅਤੇ ਹੱਤਿਆਰਾਂ ਦੇ ਸਮਰਥਨ ‘ਚ ਸ਼ਹਿਰ ਨੂੰ ਬੰਦ ਅਤੇ ਪ੍ਰਦਰਸ਼ਨ ਕੀਤਾ।

 

ਸਿਵਲ ਸੁਸਾਇਟੀ ਦੇ ਮੈਬਰਾਂ ਨੇ ਇਸ ਵਾਰਦਾਤ ਖਿਲਾਫ ਪ੍ਰਦਰਸ਼ਨ ਕੀਤਾ। ਇਸ ‘ਚ ਸ਼੍ਰੀਨਗਰ ਦੇ ਪ੍ਰਤਾਪ ਪਾਰਕ ‘ਤੇ ਵਿਦਿਆਰਥੀ, ਵਿਅਕਤੀ ਅਤੇ ਸਥਾਨਕ ਲੋਕ ਇੱਕਠਾ ਹੋਏ। ਇਸ ਵਿਰੋਧ ਦੀ ਅਗਵਾਈ ਦੀ ਅਗਵਾਈ ਕਰਦੇ ਹੋਏ ਜੇ.ਐਨ.ਯੂ ਵਿਦਿਆਰਥੀ ਸੰਘ ਦੀ ਸਾਬਕਾ ਉਪ-ਪ੍ਰਧਾਨ ਸ਼ੇਹਲਾ ਰਾਸ਼ਿਦ ਨੇ ਕਿਹਾ ਕਿ ਗਲਤ ਕੋਸ਼ਿਸ਼ਾਂ ਦੇ ਨਾਲ ਮਾਮਲੇ ਨੂੰ ਫਿਰਕੂ ਮੋੜ ਦੇਣ ਖਿਲਾਫ ਇਕ ਪ੍ਰਦਰਸ਼ਨ ਹੈ ਅਤੇ ਬੀ.ਜੇ.ਪੀ ਲਈ ਇਕ ਚੇਤਾਵਨੀ ਹੈ।

Posted in: ਰਾਸ਼ਟਰੀ